ਓਟਵਾ:ਏਅਰ ਕੈਨੇਡਾ ਦੇ ਫਲਾਈਟ ਐਟੈਂਡੈਂਟਸ ਦੀ ਯੂਨੀਅਨ (CUPE) ਨੇ ਏਅਰ ਕੈਨੇਡਾ ਦੀ ਨੂੰ ਇਨਕਾਰ ਕਰ ਦਿੱਤਾ ਹੈ ਕਿ ਉਹ ਮਸਲੇ ਨੂੰ ਤੀਜੇ ਧਿਰ ਦੀ ਮਦਦ ਨਾਲ ਸੁਲਝਾਏ। ਯੂਨੀਅਨ ਦਾ ਕਹਿਣਾ ਹੈ ਹੈ ਕਿ ਏਅਰ ਕੈਨੇਡਾ ਅਤੇ ਯੂਨੀਅਨ ਦੀਆਂ ਮੰਗਾਂ ਵਿਚਕਾਰ ਵੱਡਾ ਫਰਕ ਹੈ। ਫਲਾਈਟ ਐਟੈਂਡੈਂਟਸ ਚਾਹੁੰਦੇ ਹਨ ਵਧੀਆ ਤਨਖਾਹ ਅਤੇ ਉਡਾਣਾਂ ਤੋਂ ਪਹਿਲਾਂ ਅਤੇ ਬਾਅਦ ਕੀਤੇ ਕੰਮ ਲਈ ਭੁਗਤਾਨ ਕੀਤਾ ਜਾਵੇ। ਯੂਨੀਅਨ ਨੇ 16 ਅਗਸਤ ਤੋਂ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ ਜੇ ਕੋਈ ਸਮਝੌਤਾ ਨਾ ਹੋਵੇ। ਗੱਲਬਾਤ ਮਾਰਚ ਵਿੱਚ ਸ਼ੁਰੂ ਹੋਈ ਸੀ ਪਰ ਮਈ ਵਿੱਚ ਰੁਕੀ ਸੀ, ਹੁਣ ਯੂਨੀਅਨ 15 ਅਗਸਤ ਤੱਕ ਕੋਸ਼ਿਸ਼ ਜਾਰੀ ਰੱਖੇਗੀ।

