ਓਟਵਾ:ਏਅਰ ਕੈਨੇਡਾ ਉਹਨਾਂ ਯਾਤਰੀਆਂ ਦੀ ਸਹਾਇਤਾ ਕਰ ਰਿਹਾ ਹੈ ਜੋ ਲੇਬਰ ਹੜਤਾਲ ਕਾਰਨ ਪ੍ਰਭਾਵਿਤ ਹੋਏ ਹਨ।ਏਅਰ ਲਾਈਨ ਵੱਲੋਂ ਹੁਣ ਯਾਤਰੀਆਂ ਨੂੰ ਰਿਫੰਡ ਦਿੱਤਾ ਜਾਵੇਗਾ। ਯਾਤਰੀਆਂ ਨੂੰ ਆਪਣੀ ਉਡਾਣਾਂ ਦੇ ਵੇਰਵੇ ਅਤੇ ਰਿਫੰਡ ਦਾ ਕਾਰਨ ਫਾਰਮ ਵਿੱਚ ਭਰਨਾ ਚਾਹੀਦਾ ਹੈ। ਸਿਰਫ ਉਹ ਯਾਤਰੀ ਜੋ ਸਿੱਧਾ ਏਅਰ ਕੈਨੇਡਾ ਨਾਲ ਬੁਕਿੰਗ ਕੀਤੀ ਹੈ, ਉਹੀ ਯਾਤਰੀ ਫਾਰਮ ਭਰ ਸਕਦੇ ਹਨ। ਜਿਨ੍ਹਾਂ ਨੇ ਏਅਰਪਲਾਨ, ਟ੍ਰੈਵਲ ਏਜੰਟ, ਔਨਲਾਈਨ ਏਜੰਸੀ ਜਾਂ ਕਿਸੇ ਹੋਰ ਏਅਰਲਾਈਨ ਰਾਹੀਂ ਬੁਕਿੰਗ ਕੀਤੀ ਹੈ, ਉਹਨਾਂ ਨੂੰ ਫਾਰਮ ਨਾ ਭਰਨ ਦੀ ਤਾਕੀਦ ਕੀਤੀ ਗਈ ਹੈ।

