Skip to main content

ਹੈਲਥ ਕੈਨੇਡਾ :ਫਾਇਜ਼ਰ ਦੀ ਨਵੀਂ COVID-19 ਡੋਜ਼ ,ਜੋ ਓਮਿਕਰੋਨ LP.8.1 ਵਰਾਇਅਂਟ ਵਿਰੁੱਧ ਹੈ, ਇਸ ਪਤਝੜ ਵਿੱਚ ਕੈਨੇਡਾ ਵਿੱਚ ਉਪਲਬਧ ਹੋਵੇਗੀ, ਜੋ 6 ਮਹੀਨੇ ਤੋਂ ਵੱਧ ਉਮਰ ਦੇ ਲੋਕ ਲੈ ਸਕਣਗੇ। ਜ਼ਿਆਦਾਤਰ ਸੂਬੇ ਇਸਨੂੰ ਮੁਫ਼ਤ ਪ੍ਰਦਾਨ ਕਰਨਗੇ, ਪਰ ਅਲਬਰਟਾ ਵਿੱਚ ਰਹਿਣ ਵਾਲਿਆਂ ਨੂੰ ਵੈਕਸੀਨ ਲਈ ਪਹਿਲਾਂ ਆਰਡਰ ਕਰਨਾ ਪਵੇਗਾ ਅਤੇ ਖ਼ਰਚਾ ਖ਼ੁਦ ਭਰਨਾ ਪਵੇਗਾ, ਸਿਰਫ ਕੁਝ ਕਮਜ਼ੋਰ ਗਰੁੱਪਾਂ ਨੂੰ ਛੂਟ ਮਿਲੇਗੀ। ਹੇਲਥ ਕੈਨੇਡਾ ਨੇ ਟੀਕੇ ਨੂੰ ਕਲੀਨਿਕਲ ਅਤੇ ਰੀਅਲ-ਵਰਲਡ ਡਾਟਾ ਦੇ ਅਧਾਰ ‘ਤੇ ਮਨਜ਼ੂਰੀ ਦਿੱਤੀ ਹੈ। ਪ੍ਰੋਵਿੰਸ਼ੀਅਲ ਹੈਲਥ ਅਥਾਰਿਟੀਜ਼ ਟੀਕੇ ਦੇ ਵੰਡਣ ਬਾਰੇ ਜਾਣਕਾਰੀ ਸਾਂਝੀ ਕਰਨਗੇ।

Leave a Reply