ਓਟਵਾ:ਕੈਨੇਡੀਅਨ ਯੂਨੀਅਨ ਆਫ਼ ਪੋਸਟਲ ਵਰਕਰਜ਼ ਨੇ ਕੈਨੇਡਾ ਪੋਸਟ ਨੂੰ ਨਵਾਂ ਪ੍ਰਸਤਾਵ ਦਿੱਤਾ ਹੈ, ਜਿਸ ਵਿੱਚ ਪਹਿਲਾਂ ਦੀ ਆਫ਼ਰ ਨਾਲੋਂ ਵੱਧ ਤਨਖਾਹ ਵਾਧੇ ਦੀ ਮੰਗ ਕੀਤੀ ਗਈ ਹੈ। ਯੂਨੀਅਨ ਨੇ ਪਹਿਲੇ ਸਾਲ 9%, ਦੂਜੇ ਸਾਲ 4% ਅਤੇ ਅਗਲੇ ਦੋ ਸਾਲਾਂ ਵਿੱਚ 3-3% ਵਾਧੇ ਦੀ ਮੰਗ ਕੀਤੀ ਹੈ, ਜੋ ਕਿ ਕੈਨੇਡਾ ਪੋਸਟ ਦੀ ਪਹਿਲਾਂ ਦੀ ਚਾਰ ਸਾਲਾਂ ਵਿੱਚ 13% ਵਾਧੇ ਵਾਲੀ ਪੇਸ਼ਕਸ਼ ਤੋਂ ਵੱਧ ਹੈ। ਕਰਮਚਾਰੀ ਪਹਿਲਾਂ ਹੀ ਉਸ ਪੁਰਾਣੇ ਸਮਝੌਤੇ ਨੂੰ ਰੱਦ ਕਰ ਚੁੱਕੇ ਹਨ। ਨਵੇਂ ਪ੍ਰਸਤਾਵ ਵਿੱਚ ਹੋਰ ਪਾਰਟ-ਟਾਈਮ ਨੌਕਰੀਆਂ ਜੋੜਨ ਅਤੇ ਸੀਮਤ ਵੀਕਐਂਡ ਪਾਰਸਲ ਡਿਲਿਵਰੀ ਦੀ ਗੱਲ ਵੀ ਸ਼ਾਮਲ ਹੈ।

