ਓਟਵਾ:ਕੈਨੇਡਾ ਅਮਰੀਕੀ ਸਮਾਨ ‘ਤੇ ਲੱਗੇ ਉਹ ਕਾਊਂਟਰ ਟੈਰਿਫ ਹਟਾ ਰਿਹਾ ਹੈ ਜੋ ਮੁਫ਼ਤ ਵਪਾਰ ਸਮਝੌਤੇ (CUSMA) ਵਿੱਚ ਆਉਂਦੇ ਹਨ, ਪਰ ਸਟੀਲ, ਐਲੂਮੀਨੀਅਮ ਤੇ ਆਟੋ ਸੈਕਟਰ ‘ਤੇ ਟੈਰਿਫ ਜਾਰੀ ਰਹਿਣਗੇ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਇਹ ਕਦਮ ਅਮਰੀਕੀ ਲੇਵੀਜ਼ ਨਾਲ ਮੈਚ ਕਰਨ ਅਤੇ ਰਾਸ਼ਟਰਪਤੀ ਟਰੰਪ ਨਾਲ ਨਵੇਂ ਵਪਾਰ ਅਤੇ ਸੁਰੱਖਿਆ ਗੱਲਬਾਤ ਲਈ ਰਸਤਾ ਖੋਲ੍ਹਣ ਲਈ ਹੈ। ਟਰੰਪ ਨੇ ਇਸ ਫ਼ੈਸਲੇ ਦਾ ਸੁਆਗਤ ਕੀਤਾ ਅਤੇ ਕਾਰਨੀ ਨੂੰ ਚੰਗਾ ਵਿਅਕਤੀ ਕਿਹਾ। ਕਾਰਨੀ ਨੇ ਭਵਿੱਖ ਵਿੱਚ ਸਟੀਲ ਅਤੇ ਐਲੂਮੀਨੀਅਮ ‘ਤੇ ਟੈਰਿਫ ਵਧਾਉਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ। ਇਸਦੇ ਨਾਲ ਹੀ ਕੈਨੇਡਾ ਅਗਲੇ ਸਾਲ ਹੋਣ ਵਾਲੀ CUSMA ਸਮੀਖਿਆ ਦੀ ਤਿਆਰੀ ਕਰ ਰਿਹਾ ਹੈ, ਪ੍ਰਭਾਵਿਤ ਉਦਯੋਗਾਂ ਨੂੰ ਸਪੋਰਟ ਦੇ ਰਿਹਾ ਹੈ ਅਤੇ ਆਪਣੇ ਨਿਰਯਾਤ ਮਾਰਕੀਟ ਨੂੰ ਵੱਖ-ਵੱਖ ਦੇਸ਼ਾਂ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੈ।

