ਭਾਰਤ:ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਨੂੰ ਹੜ੍ਹ-ਪ੍ਰਭਾਵਿਤ ਐਲਾਨ ਕਰ ਦਿੱਤਾ ਗਿਆ ਹੈ ਅਤੇ ਐਮਰਜੈਂਸੀ ਕਾਰਵਾਈਆਂ ਸ਼ੁਰੂ ਕੀਤੀਆਂ ਗਈਆਂ ਹਨ। ਹੁਣ ਤੱਕ 30 ਮੌਤਾਂ ਹੋ ਚੁੱਕੀਆਂ ਹਨ, ਲਗਭਗ 3.55 ਲੱਖ ਲੋਕ ਪ੍ਰਭਾਵਿਤ ਹਨ ਅਤੇ 1,400 ਪਿੰਡਾਂ ਤੋਂ 19,600 ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਭੇਜਿਆ ਗਿਆ ਹੈ। 4 ਲੱਖ ਏਕੜ ਖੇਤਾਂ ਵਿੱਚ ਖੜੀਆਂ ਫ਼ਸਲਾਂ ਪਾਣੀ ਵਿੱਚ ਡੁੱਬ ਗਈਆਂ ਹਨ। ਰਾਹਤ ਕੈਂਪਾਂ ਵਿੱਚ 5,167 ਲੋਕਾਂ ਨੂੰ ਵਸਾਇਆ ਗਿਆ ਹੈ। ਪੰਜਾਬ ਸਰਕਾਰ, ਫੌਜ, ਏਅਰ ਫੋਰਸ, NDRF ਅਤੇ BSF ਮਿਲਕੇ ਬਚਾਅ ਕਾਰਵਾਈਆਂ ਕਰ ਰਹੇ ਹਨ, ਜਦੋਂ ਕਿ ਭਾਰੀ ਮੀਂਹ ਦੇ ਕਾਰਨ ਰਾਵੀ, ਬਿਆਸ ਅਤੇ ਸਤਲੁਜ ਨਦੀਆਂ ਵਿੱਚ ਪਾਣੀ ਵਧ ਰਿਹਾ ਹੈ। ਪੌਂਗ,ਭਾਖੜਾ ਅਤੇ ਰਣਜੀਤ ਸਾਗਰ ਡੈਮਾਂ ਦੇ ਪਾਣੀ ਦੇ ਸਤਰ ਖ਼ਤਰੇ ਦੇ ਨਿਸ਼ਾਨੇ ‘ਤੇ ਜਾਂ ਉਸਦੇ ਨੇੜੇ ਪਹੁੰਚ ਚੁੱਕੇ ਹਨ।

