ਬ੍ਰਿਟਿਸ਼ ਕੋਲੰਬੀਆ:ਬੀ.ਸੀ. ਦੇ ਪ੍ਰੀਮੀਅਰ ਡੇਵਿਡ ਏਬੀ ਨੇ ਟੈਂਪਰੇਰੀ ਫੋਰਿਨ ਵਰਕਰ (TFW) ਪ੍ਰੋਗਰਾਮ ਵਿੱਚ ਬਦਲਾਅ ਜਾਂ ਇਸਨੂੰ ਖਤਮ ਕਰਨ ਦੀ ਗੱਲ ਕੀਤੀ ਹੈ,ਉਹਨਾਂ ਵੱਲੋਂ ਇਸਨੂੰ ਨੌਜਵਾਨਾਂ ਦੀ ਬੇਰੁਜ਼ਗਾਰੀ ਨਾਲ ਜੋੜਿਆ ਗਿਆ ਹੈ। ਹੋਸਪਿਟੈਲਟੀ ਇੰਡਸਟਰੀ ਦੇ ਲੀਡਰਜ਼ ਦਾ ਕਹਿਣਾ ਹੈ ਕਿ ਬੀ.ਸੀ. ਦੇ 2 ਲੱਖ ਰੈਸਟੋਰੈਂਟ ਵਰਕਰਜ਼ ਵਿੱਚੋਂ ਸਿਰਫ਼ 3% ਹੀ ਟੈਂਪਰੇਰੀ ਫੋਰਿਨ ਵਰਕਰ ਹਨ ਅਤੇ ਇਹ ਉਹਨਾਂ ਜ਼ਿੰਮੇਵਾਰੀਆਂ ਲਈ ਲੋੜੀਂਦੇ ਹਨ ਜਿੱਥੇ ਸਟਾਫ਼ ਮਿਲਣਾ ਮੁਸ਼ਕਲ ਹੈ। ਉਹ ਚੇਤਾਵਨੀ ਦੇ ਰਹੇ ਹਨ ਕਿ ਪ੍ਰੋਗਰਾਮ ਖਤਮ ਕਰਨ ਨਾਲ ਸਰਵਿਸ ਦੀ ਗੁਣਵੱਤਾ ਘਟ ਜਾਵੇਗੀ। ਦੂਜੇ ਪਾਸੇ, ਕਨਸਟਰਕਸ਼ਨ ਇੰਡਸਟਰੀ ਦੇ ਨੇਤਾਵਾਂ ਕਹਿੰਦੇ ਹਨ ਕਿ ਕੁਝ ਐਮਪਲੋਏਰਜ਼ ਵਿਦੇਸ਼ੀ ਕਰਮਚਾਰੀਆਂ ਨੂੰ ਘੱਟ ਤਨਖ਼ਾਹ ’ਤੇ ਰੱਖ ਕੇ ਕਨੇਡੀਅਨ ਕਰਮਚਾਰੀਆਂ ਨੂੰ ਤਿਆਰ ਕਰਨ ਵਾਲੀਆਂ ਕੰਪਨੀਆਂ ਨਾਲ ਨਾ-ਇਨਸਾਫੀ ਕਰ ਰਹੇ ਹਨ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਫੈਡਰਲ ਸਰਕਾਰ ਪ੍ਰੋਗਰਾਮ ਦੀ ਸਮੀਖਿਆ ਕਰੇਗੀ, ਪਰ ਇਹ ਹਜੇ ਵੀ ਕਨੇਡਾ ਦੀ ਵਰਕਫੋਰਸ ਲਈ ਮਹੱਤਵਪੂਰਨ ਹੈ।
ਜ਼ਿਕਰਯੋਗ ਹੈ ਕਿ ਇਹ ਮੁੱਦਾ ਉਸ ਵੇਲੇ ਤੋਂ ਭਖਿਆ ਹੈ ਜਦੋਂ ਤੋਂ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏਵ ਨੇ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਨੂੰ ਖ਼ਤਮ ਕਰਨ ਦੀ ਲਿਬਰਲ ਪਾਸੋਂ ਮੰਗ ਚੁੱਕੀ ਹੈ।

