Skip to main content

ਬ੍ਰਿਟਿਸ਼ ਕੋਲੰਬੀਆ :ਬੀ.ਸੀ. ਪ੍ਰੀਮੀਅਰ ਡੇਵਿਡ ਈਬੀ ਦੀ ਲੋਕਪ੍ਰਿਯਤਾ ਘਟ ਕੇ ਹੁਣ 41 ਪ੍ਰਤੀਸ਼ਤ ‘ਤੇ ਆ ਗਈ ਹੈ, ਜੋ ਕਿ ਨਵੰਬਰ 2022 ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਦੀ ਸਭ ਤੋਂ ਘੱਟ ਦਰ ਹੈ। ਪਿਛਲੇ ਛੇ ਮਹੀਨਿਆਂ ‘ਚ ਉਸਦੀ ਰੇਟਿੰਗ 12 ਪ੍ਰਤੀਸ਼ਤ ਡਿੱਗੀ ਹੈ, ਜਦਕਿ ਜੂਨ ਤੋਂ ਬਾਅਦ ਹੀ 5 ਪ੍ਰਤੀਸ਼ਤ ਦੀ ਕਮੀ ਆਈ ਹੈ।ਮਾਹਰਾਂ ਦਾ ਕਹਿਣਾ ਹੈ ਕਿ ਨਾ ਸਿਰਫ਼ ਕਨਜ਼ਰਵੇਟਿਵ ਵੋਟਰ, ਸਗੋਂ ਕਈ ਐਨ.ਡੀ.ਪੀ. ਸਮਰਥਕ ਵੀ ਸਰਕਾਰ ਦੇ ਹੈਲਥ ਕੇਅਰ, ਰਹਿਣ-ਸਹਿਣ ਦਾ ਖ਼ਰਚਾ, ਮਜ਼ਦੂਰ ਝਗੜੇ ਅਤੇ ਇੰਡਿਜੀਨਸ ਮੁੱਦਿਆਂ ਅਤੇ ਵਿੱਤੀ ਫੈਸਲਿਆਂ ਨਾਲ ਖੁਸ਼ ਨਹੀਂ ਹਨ। ਮਾਰਚ 2024 ਵਿੱਚ ਉਹਨਾਂ ਦੀ ਰੇਟਿੰਗ 53 ਪ੍ਰਤੀਸ਼ਤ ਸੀ, ਪਰ ਹੁਣ ਉਹ ਕੈਨੇਡਾ ਦੇ ਪ੍ਰੀਮੀਅਰਾਂ ਵਿੱਚ ਦੂਜੇ ਸਭ ਤੋਂ ਘੱਟ ਵਾਲੇ ਸਥਾਨ ‘ਤੇ ਆ ਗਏ ਹਨ, ਜੋ ਕਿ ਓਂਟਾਰੀਓ ਪ੍ਰੀਮੀਅਰ ਡਗ ਫੋਰਡ ਦੇ ਬਰਾਬਰ ਹਨ। ਸਭ ਤੋਂ ਘੱਟ ਰੇਟਿੰਗ ਕਿਊਬੈਕ ਦੇ ਪ੍ਰੀਮੀਅਰ ਫ਼੍ਰਾਂਸਵਾ ਲੇਗੌ ਦੀ ਹੈ (22 ਪ੍ਰਤੀਸ਼ਤ), ਜਦਕਿ ਮੈਨਿਟੋਬਾ ਦੇ ਪ੍ਰੀਮੀਅਰ ਵੈਬ ਕੀਨੂ 61 ਪ੍ਰਤੀਸ਼ਤ ਨਾਲ ਸਭ ਤੋਂ ਅੱਗੇ ਹਨ

Leave a Reply