ਓਟਵਾ:ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 60 ਬਿਲੀਅਨ ਡਾਲਰ ਤੋਂ ਵੱਧ ਦੇ ਪਹਿਲੇ ਪੰਜ “ਨੇਸ਼ਨ-ਬਿਲਡਿੰਗ” ਪ੍ਰੋਜੈਕਟ ਦਾ ਐਲਾਨ ਕੀਤਾ ਹੈ, ਜਿਨ੍ਹਾਂ ਨੂੰ ਨਵੀਂ ਮੇਜਰ ਪ੍ਰੋਜੈਕਟਸ ਆਫਿਸ ਵੱਲੋਂ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ। ਇਸ ਵਿੱਚ ਬੀ.ਸੀ. ਵਿੱਚ LNG ਦਾ ਵਿਸਥਾਰ, ਓਨਟਾਰੀਓ ਵਿੱਚ ਛੋਟਾ ਨਿਊਕਲੀਅਰ ਪ੍ਰੋਜੈਕਟ, ਮੋਂਟਰੀਅਲ ਪੋਰਟ ਦਾ ਵਿਸਥਾਰ, ਸਾਸਕੈਚਵਨ ਵਿੱਚ ਕੌਪਰ ਮਾਈਨ ਅਤੇ ਬੀ.ਸੀ. ਵਿੱਚ ਹੋਰ ਮਾਈਨ ਦੇ ਵਿਸਥਾਰ ਸ਼ਾਮਲ ਹਨ।
ਭਵਿੱਖ ਦੇ ਵਿਚਾਰ ਅਧੀਨ ਪ੍ਰੋਜੈਕਟਾਂ ਵਿੱਚ ਐਟਲਾਂਟਿਕ ਕੈਨੇਡਾ ਵਿੱਚ ਵਿੰਡ-ਐਨਰਜੀ , ਅਲਬਰਟਾ ਵਿੱਚ ਕਾਰਬਨ ਕੈਪਚਰ,ਉੱਤਰੀ ਆਰਥਿਕ ਕੋਰੀਡੋਰ, ਪੋਰਟ ਆਫ਼ ਚਰਚਿਲ ਅੱਪਗ੍ਰੇਡ ਅਤੇ ਟੋਰਾਂਟੋ ਤੋਂ ਕਿਊਬੈਕ ਸਿਟੀ ਤੱਕ ਹਾਈ-ਸਪੀਡ ਰੇਲ ਸ਼ਾਮਲ ਹਨ। ਕਾਰਨੀ ਨੇ ਕਿਹਾ ਇਹ ਪ੍ਰੋਜੈਕਟ ਹਜ਼ਾਰਾਂ ਨੌਕਰੀਆਂ ਪੈਦਾ ਕਰਨਗੇ ਅਤੇ ਕਲਾਈਮੇਟ ਗੋਲ ਹਾਸਲ ਕਰਨ ਲਈ ਘੱਟ ਕਾਰਬਨ ਨਿਕਾਸ ਵਾਲੇ ਪ੍ਰੋਜੈਕਟ ਹੋਣਗੇ।
ਪਹਿਲੇ ਫੇਜ਼ ਵਿੱਚ ਕੋਈ ਆਇਲ ਪਾਈਪਲਾਈਨ ਨਹੀਂ ਹੈ, ਪਰ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਨੂੰ ਉਮੀਦ ਹੈ ਕਿ ਬਾਅਦ ਵਿੱਚ ਜੋੜੀ ਜਾਵੇਗੀ। ਕਨਜ਼ਰਵੇਟਿਵ ਲੀਡਰ ਪੀਅਰੇ ਪੋਇਲੀਏਵ੍ਰੇ ਨੇ ਕਾਰਨੀ ਦੀ ਯੋਜਨਾ ਨੂੰ ਬੇਕਾਰ ਆਖਿਆ ਅਤੇ ਅਸਲ ਵਿਕਾਸ ਤੋਂ ਹਟਕੇ ਬਿਊਰੋਕ੍ਰੇਸੀ” ਕਰਾਰ ਦਿੱਤਾ ।
ਜ਼ਿਕਰਯੋਗ ਹੈ ਕਿ ਦੂਜੇ ਦੌਰ ਦੇ ਪ੍ਰੋਜੈਕਟਾਂ ਦੀ ਘੋਸ਼ਣਾ ਨਵੰਬਰ ਵਿੱਚ ਕੀਤੀ ਜਾਵੇਗੀ।

