ਕੈਨੇਡਾ:ਕੈਨੇਡਾ ਦੀ ਖਿਡਾਰੀ ਕੈਮ੍ਰਿਨ ਰੌਜਰਸ, ਜੋ ਰਿਚਮੰਡ, ਬੀ.ਸੀ. ਤੋਂ ਹੈ,ਉਸ ਨੇ ਟੋਕਿਓ ਵਿੱਚ ਆਪਣਾ ਵਿਸ਼ਵ ਹੈਮਰ ਥ੍ਰੋਅ ਟਾਈਟਲ ਬਚਾ ਲਿਆ ਹੈ। ਉਸਨੇ 80.51 ਮੀਟਰ ਦਾ ਥ੍ਰੋ ਕਰਕੇ ਗੋਲ੍ਡ ਮੈਡਲ ਜਿੱਤਿਆ ਅਤੇ ਨਵਾਂ ਕੈਨੇਡੀਅਨ ਰਿਕਾਰਡ ਬਣਾਇਆ। ਇਹ ਵਰਲਡ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਕੈਨੇਡਾ ਦਾ ਦੂਜਾ ਗੋਲਡ ਮੈਡਲ ਹੈ, ਪਹਿਲਾਂ ਐਵਨ ਡਨਫੀ ਨੇ ਪੁਰਸ਼ਾਂ ਦੀ 35 ਕਿ.ਮੀ. ਰੇਸ ਵਾਕ ਵਿੱਚ ਜਿੱਤ ਹਾਸਲ ਕੀਤੀ ਸੀ। ਪੋਲੈਂਡ ਦੀ ਅਨੀਤਾ ਵਲੋਦਾਰਚਿਕ ਦੇ ਬਾਅਦ,ਰੌਜਰਸ ਹੁਣ ਇਤਿਹਾਸ ਦੀ ਦੂਜੀ ਉੱਤਮ ਹੈਮਰ ਥ੍ਰੋ ਬਣ ਚੁੱਕੀ ਹੈ।

