ਓਟਵਾ:ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਅਗਸਤ ਵਿੱਚ 1.9% ਤੱਕ ਵੱਧ ਗਈ। ਪੈਟਰੋਲ ਦੀਆਂ ਕੀਮਤਾਂ ਹਾਲੇ ਵੀ ਘੱਟ ਰਹੀਆਂ ਹਨ ਪਰ ਪਹਿਲਾਂ ਦੀ ਤਰ੍ਹਾਂ ਤੇਜ਼ ਨਹੀਂ, ਜਿਸ ਕਾਰਨ ਮਹਿੰਗਾਈ ਹੌਲੀ ਵੱਧੀ। ਕੋਰ ਇੰਫਲੇਸ਼ਨ, ਜਿਸ ਵਿੱਚ ਪੈਟਰੋਲ ਸ਼ਾਮਲ ਨਹੀਂ ਹੈ, ਉਸ ‘ਚ ਜ਼ਿਆਦਾਤਰ ਕਮੀ ਦਰਜ ਕੀਤੀ ਗਈ ਹੈ।
ਗ੍ਰੋਸਰੀ ਦੀਆਂ ਕੀਮਤਾਂ 3.5% ਵਧੀਆਂ, ਮੀਟ 7.2% ਮਹਿੰਗਾ ਹੋਇਆ, ਜਦਕਿ ਤਾਜ਼ਾ ਫਲ ਸਸਤੇ ਹੋਏ। ਬੈਕ-ਟੂ-ਸਕੂਲ ਮੋਬਾਈਲ ਪਲਾਨਾਂ ਕਰਕੇ ਸੈੱਲਫੋਨ ਖ਼ਰਚੇ ਥੋੜ੍ਹੇ ਵਧੇ, ਅਤੇ ਟ੍ਰੈਵਲ ਸਰਵਿਸਜ਼ ਸਸਤੀਆਂ ਹੋਈਆਂ, ਹਾਲਾਂਕਿ ਕੁਝ ਸੂਬਿਆਂ ਵਿੱਚ ਹੋਟਲਾਂ ਦੀ ਕੀਮਤ ਵਧੀਆਂ ਹਨ। ਅਰਥਸ਼ਾਸਤਰੀਆਂ ਦਾ ਅੰਦਾਜ਼ਾ ਹੈ ਕਿ ਬੈਂਕ ਆਫ਼ ਕੈਨੇਡਾ ਬੁੱਧਵਾਰ ਨੂੰ ਵਿਆਜ ਦਰ 0.25% ਘਟਾਏਗਾ ਅਤੇ ਸੰਭਵ ਹੈ ਕਿ ਅਕਤੂਬਰ ਵਿੱਚ ਦੁਬਾਰਾ ਕਮੀ ਕੀਤੀ ਜਾਵੇ।

