Skip to main content

ਬ੍ਰਿਟਿਸ਼ ਕੋਲੰਬੀਆ:ਕੈਨੇਡਾ ਅਤੇ ਮੈਕਸੀਕੋ ਨੇ ਆਰਥਿਕ ਅਤੇ ਸੁਰੱਖਿਆ ਸਬੰਧ ਮਜ਼ਬੂਤ ਕਰਨ ਲਈ ਨਵਾਂ ਰਣਨੀਤਕ ਸਮਝੌਤਾ ਕੀਤਾ ਹੈ। ਇਹ ਐਲਾਨ ਮੈਕਸੀਕੋ ਸਿਟੀ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਰਾਸ਼ਟਰਪਤੀ ਕਲੌਡੀਆ ਸ਼ੇਨਬੌਮ ਵੱਲੋਂ ਕੀਤਾ ਗਿਆ।
ਇਸ ਸਮਝੌਤੇ ਵਿੱਚ ਪੋਰਟ,ਰੇਲ ਅਤੇ ਊਰਜਾ ਕੌਰੀਡੋਰ ਵਰਗਾ ਇੰਫਰਾਸਟ੍ਰਕਚਰ ਬਣਾਉਣ, ਖੇਤੀਬਾੜੀ ਵਪਾਰ ਨੂੰ ਵਧਾਉਣ, ਅਪਰਾਧ ਦੇ ਖਿਲਾਫ ਕਾਰਵਾਈ ਕਰਨ ਅਤੇ ਵਾਤਾਵਰਣ ਦੀ ਰੱਖਿਆ ਕਰਨ ਦੀ ਯੋਜਨਾ ਸ਼ਾਮਲ ਹੈ। ਕੈਨੇਡਾ 9.9 ਮਿਲੀਅਨ ਡਾਲਰ ਯੂ.ਐਨ. ਪ੍ਰਾਜੈਕਟਾਂ ਲਈ ਦੇਵੇਗਾ ਜੋ ਨਸ਼ਿਆਂ ਅਤੇ ਪ੍ਰਵਾਸੀਆਂ ਦੇ ਸਹਾਇਤਾ ਲਈ ਹਨ।
ਦੋਵੇਂ ਨੇਤਾਵਾਂ ਨੇ ਕਿਹਾ ਕਿ ਇਹ ਸਮਝੌਤਾ ਕੈਨੇਡਾ-ਯੂ.ਐਸ.-ਮੈਕਸੀਕੋ ਐਗਰੀਮੈਂਟ (CUSMA) ਨੂੰ ਪੂਰਾ ਕਰੇਗਾ। ਕਾਰਨੀ ਨੇ ਭਰੋਸਾ ਪ੍ਰਗਟਾਇਆ ਕਿ ਤਿੰਨਾਂ ਦੇਸ਼ਾਂ ਦਾ ਵਪਾਰ ਸਮਝੌਤਾ ਮਜ਼ਬੂਤ ਰਹੇਗਾ,ਉੱਥੇ ਹੀ ਸ਼ੇਨਬੌਮ ਨੇ ਵਪਾਰਕ ਸਹਿਯੋਗ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।

ਕੈਨੇਡਾ ਅਤੇ ਮੈਕਸੀਕੋ ਵਿਚਕਾਰ ਪਹਿਲਾਂ ਹੀ ਵਪਾਰ ਲਗਭਗ 56 ਬਿਲੀਅਨ ਡਾਲਰ ਹੈ ਅਤੇ ਵਪਾਰਕ ਸੰਸਥਾਵਾਂ ਨੇ ਇਸ ਨਵੇਂ ਕਦਮ ਦਾ ਸੁਆਗਤ ਕੀਤਾ ਹੈ। ਪਰ ਮਾਹਰਾਂ ਦਾ ਕਹਿਣਾ ਹੈ ਕਿ ਕੈਨੇਡਾ ਅਤੇ ਮੈਕਸੀਕੋ ਅਕਸਰ ਅਮਰੀਕੀ ਮਾਰਕੀਟ ਵਿੱਚ ਪਹੁੰਚ ਲਈ ਮੁਕਾਬਲੇਬਾਜ਼ੀ ਕਰਦੇ ਹਨ,ਜੋ ਖਾਸਕਰ ਆਟੋਮੋਟਿਵ ਸੈਕਟਰ ਵਿੱਚ ਹੁੰਦੀ ਹੈ।
ਦੋਵੇਂ ਦੇਸ਼ਾਂ ਨੇ ਸ਼ੋਰਟ ਟਰਮ ਵਰਕ ਵੀਜ਼ਾ ਅਤੇ 2026 ਦੇ FIFA ਵਰਲਡ ਕੱਪ ਲਈ ਸਹਿਯੋਗ ‘ਤੇ ਵੀ ਗੱਲਬਾਤ ਕੀਤੀ।
Pic Courtesy: Wikimedia Commons

Leave a Reply