Skip to main content

ਓਟਵਾ: ਹਿੰਸਕ ਅਪਰਾਧੀ ਰਬੀਹ ਅਲਖਲੀਲ,ਜੋ ਜੁਲਾਈ 2022 ਵਿੱਚ ਬੀ.ਸੀ. ਦੀ ਜੇਲ੍ਹ ਤੋਂ ਭੱਜ ਗਿਆ ਸੀ, ਕਤਰ ਵਿੱਚ ਇੱਕ ਨਕਲੀ ਨਾਂ ਨਾਲ ਰਹਿ ਰਿਹਾ ਸੀ,ਜਿਸਨੂੰ ਹੁਣ ਗ੍ਰਿਫ਼ਤਾਰ ਕੀਤਾ ਗਿਆ ਹੈ। ਅਲਖਾਲਿਲ ਦਾ ਦਾਇਰਾ ਵੱਡਾ ਹੈ, ਜਿਸ ਵਿੱਚ 2012 ਵਿੱਚ ਟੋਰਾਂਟੋ ਅਤੇ ਵੈਨਕੂਵਰ ਵਿੱਚ ਕਤਲ ਦੇ ਦੋ ਮੁਕੱਦਮੇ ਸ਼ਾਮਲ ਹਨ, ਅਤੇ ਉਹ ਕੈਨੇਡਾ ਦੀ “ਮੋਸਟ ਵਾਂਟੇਡ” ਲਿਸਟ ਵਿੱਚ ਸ਼ਾਮਲ ਸੀ। ਜੇਲ ‘ਚੋਂ ਭੱਜਣ ਵਿੱਚ ਉਸਦੇ ਸਾਥੀ ਕੰਟਰੈਕਟਰ ਬਣ ਕੇ ਉਸਦੀ ਮਦਦ ਕਰ ਰਹੇ ਸਨ। ਗ੍ਰਿਫ਼ਤਾਰੀ ਤਿੰਨ ਸਾਲ ਦੀ ਅੰਤਰਰਾਸ਼ਟਰੀ ਤਲਾਸ਼ ਤੋਂ ਬਾਅਦ RCMP ਅਤੇ ਕਤਰੀ ਅਧਿਕਾਰੀਆਂ ਦੀ ਕੋਸ਼ਿਸ਼ ਨਾਲ ਹੋਈ, ਅਤੇ ਹੁਣ ਉਸ ਨੂੰ ਕੈਨੇਡਾ ਵਾਪਸ ਲਿਆਉਣ ਦੀ ਕਾਰਵਾਈ ਜਾਰੀ ਹੈ। ਉਸ ਦੀ ਭੱਜਣ ਵਿੱਚ ਮਦਦ ਕਰਨ ਵਾਲੇ ਤਿੰਨ ਵਿਅਕਤੀਆਂ ਖਿਲਾਫ਼ ਚਾਰਜ ਆਇਦ ਕੀਤੇ ਗਏ ਹਨ।

Leave a Reply