ਓਟਵਾ:ਕੈਨੇਡਾ ਪੋਸਟ ਦੇ ਕਰਮਚਾਰੀਆਂ ਨੇ ਦੇਸ਼-ਪੱਧਰੀ ਹੜਤਾਲ ਸ਼ੁਰੂ ਕਰ ਦਿੱਤੀ ਹੈ ਜਦੋਂ ਕਿ ਫੈਡਰਲ ਸਰਕਾਰ ਨੇ ਮੇਲ ਡਿਲਿਵਰੀ ਵਿੱਚ ਵੱਡੀਆਂ ਕਟੌਤੀਆਂ ਦੀ ਮਨਜ਼ੂਰੀ ਦਿੱਤੀ। ਯੂਨੀਅਨ ਦਾ ਕਹਿਣਾ ਹੈ ਕਿ ਕਰਮਚਾਰੀ ਖੁਦ ਨੂੰ ਹਾਰਿਆ ਮਹਿਸੂਸ ਕਰ ਰਹੇ ਹਨ ਅਤੇ ਕੈਨੇਡਾ ਪੋਸਟ ਇਮਾਨਦਾਰੀ ਨਾਲ ਗੱਲਬਾਤ ਨਹੀਂ ਕਰ ਰਹੀ। ਛੋਟੇ ਬਿਜ਼ਨਸ ਚਿੰਤਤ ਹਨ ਕਿਉਂਕਿ ਉਹ ਪੇਮੈਂਟਸ ਅਤੇ ਸਮਾਨ ਭੇਜਣ ਲਈ ਡਾਕ ’ਤੇ ਨਿਰਭਰ ਕਰਦੇ ਹਨ, ਖ਼ਾਸ ਕਰਕੇ ਰਸ਼ ਸੀਜ਼ਨ ਵਿੱਚ ਇਹ ਨਿਰਭਰਤਾ ਜ਼ਿਆਦਾ ਰਹਿੰਦੀ ਹੈ। ਬਿਜ਼ਨਸ ਗਰੁੱਪ ਜਲਦੀ ਗੱਲਬਾਤ ਮੁੜ ਸ਼ੁਰੂ ਕਰਨ ਦੀ ਮੰਗ ਕਰ ਰਹੀਆਂ ਹਨ ਤਾਂ ਜੋ ਸਪਲਾਈ ਚੇਨ ਵਿੱਚ ਹੋਰ ਰੁਕਾਵਟਾਂ ਤੋਂ ਬਚਿਆ ਜਾ ਸਕੇ। ਕੈਨੇਡਾ ਪੋਸਟ ਨੇ ਕਿਹਾ ਹੈ ਕਿ ਹੜਤਾਲ ਦੌਰਾਨ ਵੀ ਬੇਨੇਫਿਟ ਚੈੱਕ ਅਤੇ ਕੁਝ ਜਾਨਵਰਾਂ ਦੀ ਡਿਲਿਵਰੀ ਜਾਰੀ ਰਹੇਗੀ।

