Skip to main content

ਬ੍ਰਿਟਿਸ਼ ਕੋਲੰਬੀਆ :ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ USA ਤੋਂ ਬਾਹਰ ਬਣੀਆਂ ਫ਼ਿਲਮਾਂ ’ਤੇ 100 ਪ੍ਰਤੀਸ਼ਤ ਟੈਰਿਫ਼ ਲਗਾਉਣ ਦੀ ਧਮਕੀ ਦਿੱਤੀ ਹੈ, ਜਿਸ ਨਾਲ ਬੀ.ਸੀ. ਦੀ ਫ਼ਿਲਮ ਇੰਡਸਟਰੀ ਵਿੱਚ ਅਨਿਸ਼ਚਿਤਤਾ ਪੈਦਾ ਹੋ ਗਈ ਹੈ। ਵੈਂਕੂਵਰ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਦਾ ਕਹਿਣਾ ਹੈ ਕਿ ਇਹ ਵਿਚਾਰ ਹਕੀਕਤ ਨਾਲ ਬਿਲਕੁਲ ਮੇਲ ਨਹੀਂ ਖਾਂਦਾ ਅਤੇ ਅੱਜਕੱਲ੍ਹ ਦੀ ਇੰਡਸਟਰੀ ਇਸ ਤਰ੍ਹਾਂ ਕੰਮ ਨਹੀਂ ਕਰਦੀ। ਬੀ.ਸੀ. ਦੇ ਜੌਬਸ ਮਨਿਸਟਰ ਰਵੀ ਕਾਹਲੋਂ ਨੇ ਕਿਹਾ ਕਿ ਸੂਬਾ ਫ਼ਿਲਮ ਖੇਤਰ ਵਿੱਚ ਕੰਮ ਕਰ ਰਹੇ ਹਜ਼ਾਰਾਂ ਵਰਕਰਸ ਦੇ ਨਾਲ ਖੜ੍ਹਾ ਰਹੇਗਾ ਅਤੇ ਅਮਰੀਕਾ ਨੂੰ ਯਾਦ ਕਰਵਾਇਆ ਕਿ ਵੈਂਕੂਵਰ ਵਿੱਚ ਫ਼ਿਲਮ ਬਣਾਉਣ ਦਾ ਕਾਰਨ ਬੀਸੀ ਦਾ ਨਿਪੁੰਨ ਕਰਿਊ ਹੈ। ਟਰੰਪ ਪਹਿਲਾਂ ਵੀ ਅਜਿਹੀਆਂ ਧਮਕੀਆਂ ਦੇ ਚੁੱਕੇ ਹਨ ਪਰ ਵੇਰਵੇ ਨਹੀਂ ਦਿੱਤੇ। ਇੰਡਸਟਰੀ ਲੀਡਰਜ਼ ਦਾ ਕਹਿਣਾ ਹੈ ਕਿ ਉਹ ਨਿਰਾਸ਼ ਹਨ ਅਤੇ ਇਹ ਸਮਝ ਨਹੀਂ ਆ ਰਿਹਾ ਕਿ ਅਜਿਹਾ ਟੈਰਿਫ਼ ਦਰਅਸਲ ਕੀ ਮਾਇਨੇ ਰੱਖੇਗਾ।
Image: Wikimedia Commons

Leave a Reply