Skip to main content

ਬ੍ਰਿਟਿਸ਼ ਕੋਲੰਬੀਆ :ਐਡਮੰਟਨ ਪੁਲਿਸ ਨੇ 21 ਸਾਲਾ ਅਰਜੁਨ ਸਹਨਾਨ ਨੂੰ ਪ੍ਰੋਜੈਕਟ ਗੈਸਲਾਈਟ ਨਾਲ ਜੁੜੇ ਆਰਗੇਨਾਈਜ਼ਡ ਐਸਟੋਰਸ਼ਨ ਮੁਹਿੰਮ ਦੇ ਤਹਿਤ ਵਾਪਰੇ ਗੋਲੀਬਾਰੀ ਦੇ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤਾ। ਸਹਨਾਨ ਨੂੰ ਭਾਰਤ ਤੋਂ ਵਾਪਸੀ ’ਤੇ ਐਡਮੰਟਨ ਇੰਟਰਨੈਸ਼ਨਲ ਏਅਰਪੋਰਟ ’ਤੇ ਫੜਿਆ ਗਿਆ। ਉਸ ’ਤੇ ਬੇਪਰਵਾਹੀ ਨਾਲ ਹਥਿਆਰ ਰੱਖਣ ਅਤੇ ਪਾਬੰਦੀਸ਼ੁਦਾ ਹਥਿਆਰ ਰੱਖਣ ਸਮੇਤ ਗੋਲੀਆਂ ਰੱਖਣ ਦੇ ਮੁਕੱਦਮੇ ਦਰਜ ਹਨ। ਪੁਲਿਸ ਦਾਅਵਾ ਕਰਦੀ ਹੈ ਕਿ ਉਸਨੇ ਦਸੰਬਰ 2023 ਵਿੱਚ ਐਡਮੰਟਨ, ਵਿਨਿਪੇਗ ਅਤੇ ਸ਼ੇਰਵੁਡ ਪਾਰਕ ’ਚ ਘਰਾਂ ’ਤੇ ਗੋਲੀਬਾਰੀ ਕੀਤੀ, ਜੋ ਅਕਸਟੋਰਸ਼ਨ ਦੀਆਂ ਧਮਕੀਆਂ ਦੇ ਬਾਅਦ ਹੋਇਆ। ਇਸ ਦੌਰਾਨ ਕੋਈ ਜਖਮੀ ਨਹੀਂ ਹੋਇਆ, ਪਰ ਗੋਲੀਆਂ ਦੀ ਜਾਂਚ ਨਾਲ ਪਤਾ ਲੱਗਿਆ ਕਿ ਤਿੰਨੋਂ ਘਟਨਾਵਾਂ ’ਚ ਇੱਕੋ ਹਥਿਆਰ ਵਰਤਿਆ ਗਿਆ। ਸਹਨਾਨ ਹਾਲੇ ਪੁਲਿਸ ਹਿਰਾਸਤ ’ਚ ਹੈ ਅਤੇ ਜਾਂਚ ਜਾਰੀ ਹੈ।

Leave a Reply