ਓਟਵਾ:ਸਤੰਬਰ 2024 ਤੋਂ ਕੈਨੇਡਾ ਵਿੱਚ ਅਸਥਾਈ ਵਿਦੇਸ਼ੀ ਕਾਮਿਆਂ ਦੀਆਂ ਅਰਜ਼ੀਆਂ ਸਖ਼ਤ ਨਿਯਮਾਂ ਕਾਰਨ ਅੱਧੀਆਂ ਹੋ ਗਈਆਂ ਹਨ। ਸਰਕਾਰ ਨੇ ਲਗਭਗ 4.9 ਮਿਲੀਅਨ ਡਾਲਰ ਜੁਰਮਾਨੇ ਵਜੋਂ ਇਕੱਤਰ ਕੀਤੇ। ਨਿਊ ਬ੍ਰੰਜ਼ਵਿਕ ਦੀ ਬੋਲੈਰੋ ਸ਼ੈਲਫਿਸ ਪ੍ਰੋਸੈਸਿੰਗ ਨੂੰ ਨਿਯਮਾਂ ਦੀ ਉਲੰਘਣਾ ਕਰਨ ਅਤੇ ਸੁਰੱਖਿਅਤ ਕੰਮ ਵਾਲਾ ਸਥਾਨ ਨਾ ਬਣਾਉਣ ਲਈ 1 ਮਿਲੀਅਨ ਡਾਲਰ ਦਾ ਜੁਰਮਾਨਾ ਦਿੱਤਾ ਗਿਆ ਅਤੇ 10 ਸਾਲ ਲਈ ਪ੍ਰੋਗਰਾਮ ਤੋਂ ਬੈਨ ਕਰ ਦਿੱਤਾ ਗਿਆ। ਨਵੇਂ ਨਿਯਮਾਂ ਅਨੁਸਾਰ, ਜਿੱਥੇ ਬੇਰੋਜ਼ਗਾਰੀ 6% ਤੋਂ ਵੱਧ ਹੈ, ਉੱਥੇ ਕੰਪਨੀਆਂ ਵਿਦੇਸ਼ੀ ਕਾਮਿਆਂ ਨੂੰ ਨਹੀਂ ਭਰਤੀ ਕਰ ਸਕਦੀਆਂ। ਇਹ ਪ੍ਰੋਗਰਾਮ ਕੈਨੇਡਾ ਦੀ ਵਰਕਫੋਰਸ ਦਾ ਸਿਰਫ਼ ਇੱਕ ਪ੍ਰਤੀਸ਼ਤ ਹੀ ਕਵਰ ਕਰਦਾ ਹੈ।

