ਓਟਵਾ:ਪ੍ਰਧਾਨ ਮੰਤਰੀ ਮਾਰਕ ਕਾਰਨੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵਾਈਟ ਹਾਊਸ ਵਿੱਚ ਮੀਟਿੰਗ ਕਰ ਰਹੇ ਹਨ, ਜਿੱਥੇ ਵਪਾਰ, ਟੈਰਿਫ ਅਤੇ ਸੁਰੱਖਿਆ ਮੁੱਦਿਆਂ ਬਾਰੇ ਗੱਲਬਾਤ ਹੋਵੇਗੀ। ਇਹ ਮਈ ਤੋਂ ਬਾਅਦ ਉਹਨਾਂ ਦੀ ਦੂਜੀ ਮੀਟਿੰਗ ਹੈ, ਹਾਲਾਂਕਿ ਉਹ ਲਗਾਤਾਰ ਸੰਪਰਕ ਵਿੱਚ ਰਹੇ ਹਨ। ਕਾਰਨੀ ਆਪਣੇ ਮੰਤਰੀਆਂ ਅਤੇ ਅਮਰੀਕਾ ਵਿੱਚ ਕੈਨੇਡਾ ਦੇ ਰਾਜਦੂਤ ਨਾਲ ਮੀਟਿੰਗ ਵਿੱਚ ਸ਼ਾਮਿਲ ਹੋਏ ਹਨ।
ਮੀਟਿੰਗ ਦਾ ਕੇਂਦਰ ਅਮਰੀਕੀ ਟੈਰਿਫ ਹਨ ਜੋ ਕਿ ਕੈਨੇਡੀਅਨ ਸਮਾਨ ਜਿਵੇਂ ਕਿ ਸਟੀਲ,ਐਲੂਮੀਨੀਅਮ,ਤਾਂਬਾ, ਲੱਕੜ ਅਤੇ ਟਰੱਕਾਂ ਉੱਤੇ ਲਾਏ ਟੈਰਿਫਾਂ ਹੈ। ਕੈਨੇਡਾ ਨੇ ਕੁਝ ਵਿਰੋਧੀ ਟੈਰਿਫ ਹਟਾ ਦਿੱਤੇ ਹਨ ਅਤੇ ਹੋਰ ਕਦਮ ਵੀ ਚੁੱਕੇ ਹਨ, ਜਿਵੇਂ ਡਿਜ਼ੀਟਲ ਸਰਵਿਸ ਟੈਕਸ ਰੱਦ ਕਰਨਾ ਅਤੇ ਬਾਰਡਰ ਯੋਜਨਾ ਲਾਗੂ ਕਰਨਾ ਸ਼ਾਮਿਲ ਹੈ। ਵਿਰੋਧੀ ਧਿਰ ਦੇ ਲੀਡਰ ਪੀਅਰ ਪੋਇਲੀਵਰ ਨੇ ਕਾਰਨੀ ਨੂੰ ‘ਰੀਅਲ ਡੀਲ’ ਕਰਨ ਦੀ ਅਪੀਲ ਕੀਤੀ ਹੈ, ਜਦਕਿ ਓਂਟਾਰਿਓ ਪ੍ਰੀਮੀਅਰ ਡਗ ਫੋਰਡ ਨੇ ਕੈਨੇਡਾ ਦੀ ਮਹੱਤਤਾ ਵੱਡੇ ਸਪਲਾਇਰ ਵਜੋਂ ਦਿਖਾਈ। ਦੋਹਾਂ ਦੇਸ਼ਾਂ ਨੇ CUSMA ਮੀਟਿੰਗਾਂ ਵੀ ਸ਼ੁਰੂ ਕਰ ਦਿੱਤੀਆਂ ਹਨ, ਜਿਸ ਦੀ ਸਮੀਖਿਆ ਅਗਲੇ ਸਾਲ ਹੋਵੇਗੀ।
Image: Wikimedia Commons

