ਬ੍ਰਿਟਿਸ਼ ਕੋਲੰਬੀਆ:ਸਰੀ ਵਿੱਚ ਐਕਸਟੋਰਸ਼ਨ ਨਾਲ ਜੁੜੇ ਮਾਮਲੇ ਵਿੱਚ ਦੋ ਸ਼ੱਕੀ ਵਿਅਕਤੀਆਂ ‘ਤੇ ਦੋਸ਼ ਲਗਾਏ ਗਏ ਹਨ। 25 ਸਾਲਾ ਹਰਮਨਜੋਤ ਬਰਾੜ ਅਤੇ 23 ਸਾਲਾ ਹਰਦਿਲਪ੍ਰੀਤ ਸਿੰਘ ‘ਤੇ ਅੱਗ ਲਗਾਉਣ ਅਤੇ ਚੋਰੀਸ਼ੁਦਾ ਪ੍ਰਾਪਰਟੀ ਰੱਖਣ ਦੇ ਦੋਸ਼ ਲਗੇ ਹਨ। ਐਤਵਾਰ ਸਵੇਰੇ ਕਰੀਬ 5 ਵਜੇ ਸਰੀ ਪੁਲਿਸ ਨੂੰ 81B ਐਵੇਨਿਊ ਇਲਾਕੇ ‘ਚ ਸੜਦੀ ਹੋਈ ਕਾਰ ਮਿਲੀ ਸੀ। ਸ਼ੱਕੀ ਵਿਅਕਤੀ ਮੌਕੇ ਤੋਂ ਭੱਜ ਗਏ ਸਨ, ਪਰ ਜਾਂਚ ਦੌਰਾਨ ਪੁਲਿਸ ਨੇ ਇੱਕ ਘਰ ਅਤੇ ਵਾਹਨ ਦੀ ਪਛਾਣ ਕਰ ਲਈ, ਜਿਸ ਨਾਲ ਕਈ ਗ੍ਰਿਫ਼ਤਾਰੀਆਂ ਹੋਈਆਂ। ਜਾਂਚ ਅਜੇ ਵੀ ਜਾਰੀ ਹੈ। ਇਹ ਦੋਸ਼ ਸਰੀ ਵਿੱਚ ਵੱਧ ਰਹੇ ਐਕਸਟੋਰਸ਼ਨ ਮਾਮਲਿਆਂ ਖ਼ਿਲਾਫ਼ ਚੱਲ ਰਹੀ ਵੱਡੀ ਕਾਰਵਾਈ ਦਾ ਹਿੱਸਾ ਹਨ। 2025 ਵਿੱਚ ਹੁਣ ਤੱਕ 56 ਐਕਸਟੋਰਸ਼ਨ ਮਾਮਲੇ ਅਤੇ 31 ਗੋਲੀਆਂ ਚੱਲਣ ਦੀਆਂ ਘਟਨਾਵਾਂ ਦਰਜ ਹੋ ਚੁੱਕੀਆਂ ਹਨ। ਵਧ ਰਹੇ ਖ਼ਤਰੇ ਨਾਲ ਨਜਿੱਠਣ ਲਈ ਬੀ.ਸੀ. ਸਰਕਾਰ ਨੇ ਇੱਕ ਖ਼ਾਸ ਟਾਸਕ ਫੋਰਸ ਬਣਾਈ ਹੈ, ਜਿਸ ਵਿੱਚ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ, ਮੈਟ੍ਰੋ ਵੈਨਕੂਵਰ ਟ੍ਰਾਂਜ਼ਿਟ ਪੁਲਿਸ ਅਤੇ ਹੋਰ ਪੁਲਿਸ ਯੂਨਿਟ ਸ਼ਾਮਲ ਹਨ।

