ਓਟਵਾ:ਭਾਰਤ ਨੇ ਸਾਰੇ ਕੈਨੇਡੀਅਨ ਡਿਪਲੋਮੈਟਾਂ ਨੂੰ ਵਾਪਸ ਆਉਣ ਦੀ ਆਗਿਆ ਦੇ ਦਿੱਤੀ ਹੈ,ਜ਼ਿਕਰਯੋਗ ਹੈ ਕਿ ਇਹ ਆਗਿਆ ਉਸ ਤੋਂ ਦੋ ਸਾਲ ਬਾਅਦ ਦਿੱਤੀ ਗਈ ਹੈ,ਜਦੋਂ ਜਿਆਦਾਤਰ ਡਿਪਲੋਮੈਟਾਂ ਨੂੰ ਘਰ ਭੇਜਿਆ ਗਿਆ ਸੀ। ਕੈਨੇਡਾ ਦੀ ਵਿਦੇਸ਼ ਮਾਮਲਿਆਂ ਦੀ ਮੰਤਰੀ ਅਨੀਤਾ ਅਨੰਦ ਭਾਰਤ ਦੇ ਦੌਰੇ ‘ਤੇ ਹਨ ਅਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਹ ਡਿਪਲੋਮੈਟਿਕ ਤਣਾਅ ਸ਼ੁਰੂ ਹੋਣ ਤੋਂ ਬਾਅਦ ਭਾਰਤ ਦਾ ਦੌਰਾ ਕਰਨ ਵਾਲੀ ਪਹਿਲੀ ਕੈਨੇਡੀਅਨ ਕੈਬਿਨੇਟ ਮੰਤਰੀ ਹਨ।ਆਪਣੇ ਦੌਰੇ ਦੌਰਾਨ, ਕੈਨੇਡਾ ਅਤੇ ਭਾਰਤ ਨੇ ਵਪਾਰ ਅਤੇ ਆਰਟੀਫ਼ੀਸ਼ਲ ਇੰਟੈਲੀਜੈਂਸ ਵਰਗੇ ਖੇਤਰਾਂ ਵਿੱਚ ਸਹਿਯੋਗ ‘ਤੇ ਇੱਕ ਸਟੇਟਮੈਂਟ ਸਾਈਨ ਕੀਤਾ। ਅਨੰਦ ਨੇ ਜ਼ੋਰ ਦਿੱਤਾ ਕਿ ਡਿਪਲੋਮੈਟਿਕ ਰਿਸ਼ਤੇ ਹੌਲੀ-ਹੌਲੀ ਦੁਬਾਰਾ ਸਥਾਪਿਤ ਹੋਣਗੇ, ਜਿਸ ਦੀ ਸ਼ੁਰੂਆਤ ਪੂਰੇ ਕੈਨੇਡੀਅਨ ਡਿਪਲੋਮੈਟਿਕ ਕੋਹੋਰਟ ਨਾਲ ਕੀਤੀ ਜਾਵੇਗੀ। ਵਪਾਰਿਕ ਗੱਲਾਂ ਸਿਰਫ਼ ਉਸ ਸਮੇਂ ਵਿਚਾਰੀਆਂ ਜਾਣਗੀਆਂ ਜਦੋਂ ਕੈਨੇਡਾ ਦੀ ਡਿਪਲੋਮੈਟਿਕ ਮੌਜੂਦਗੀ ਪੂਰੀ ਤਰ੍ਹਾਂ ਸਥਾਪਿਤ ਹੋ ਜਾਏਗੀ। ਸੁਰੱਖਿਆ ਬਾਰੇ ਗੱਲਬਾਤ ਜਾਰੀ ਹੈ, ਜਦੋਂ ਕਿ ਦੋਨੋਂ ਦੇਸ਼ ਟੈਕਨੋਲੋਜੀ,ਐਗਰੀਕਲਚਰ ਅਤੇ ਅਹਿਮ ਖਣਿਜਾਂ ਵਿੱਚ ਸਹਿਯੋਗ ਦੇ ਰਸਤੇ ਕੱਢ ਰਹੇ ਹਨ। ਵਿਦੇਸ਼ੀ ਦਖ਼ਲਅੰਦਾਜ਼ੀ ਅਤੇ ਅੰਤਰਰਾਸ਼ਟਰੀ ਦਬਾਅ ਬਾਰੇ ਚਿੰਤਾ ਅਜੇ ਵੀ ਜਾਰੀ ਹੈ।
Pic Courtesy: Wikimedia Commons

