Skip to main content

ਬ੍ਰਿਟਿਸ਼ ਕੋਲੰਬੀਆ:ਬ੍ਰਿਟਿਸ਼ ਕੋਲੰਬੀਆ ਦੀ ਇਕ ਨਵੀਂ ਰਿਪੋਰਟ ਅਨੁਸਾਰ ਨੌਜਵਾਨਾਂ ਵਿੱਚ ਆਤਮਹੱਤਿਆ ਨੂੰ ਰੋਕਣ ਲਈ ਤਰੱਕੀ ਬਹੁਤ ਘੱਟ ਹੋਈ ਹੈ। 2019 ਤੋਂ 2023 ਤੱਕ 9 ਤੋਂ 25 ਸਾਲ ਦੀ ਉਮਰ ਦੇ 435 ਨੌਜਵਾਨਾਂ ਨੇ ਆਤਮਹੱਤਿਆ ਕੀਤੀ। ਰਿਪੋਰਟ ਨੇ ਸਿਫਾਰਸ਼ ਕੀਤੀ ਹੈ ਕਿ ਨੌਜਵਾਨਾਂ ਲਈ ਖ਼ਾਸ ਯੋਜਨਾ ਬਣਾਈ ਜਾਵੇ ਤਾਂ ਜੋ ਆਤਮਹੱਤਿਆ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕੇ।ਰਿਪੋਰਟ ‘ਚ ਡਾਕਟਰਾਂ ਨੂੰ ਜੋਖਮ ਵਾਲੇ ਬੱਚਿਆਂ ਦੀ ਪਛਾਣ ਤੇ ਮਦਦ ਲਈ ਸਿਖਲਾਈ ਦੇਣ, ਬਿਹਤਰ ਤਰੀਕੇ ਨਾਲ ਡੇਟਾ ਇਕੱਠਾ ਕੀਤੇ ਜਾਣ ਅਤੇ ਸਕੂਲੀ ਸਪੋਰਟ ਪ੍ਰੋਗਰਾਮਾਂ ਦੀ ਸਮੀਖਿਆ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਬੀ.ਸੀ. ਵਿੱਚ ਬੱਚਿਆਂ ਅਤੇ ਨੌਜਵਾਨਾਂ ਵਿੱਚ ਆਤਮਹੱਤਿਆ ਦੂਜਾ ਸਭ ਤੋਂ ਵੱਡਾ ਮੌਤ ਦਾ ਕਾਰਨ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਟੇਟਸ ਫਸਟ ਨੇਸ਼ਨਜ਼ ਨੌਜਵਾਨਾਂ ਦੀ ਆਤਮਹੱਤਿਆ ਦਰ ਹੋਰਾਂ ਨਾਲੋਂ ਚਾਰ ਗੁਣਾ ਵੱਧ ਹੈ, ਜੋ ਕਿ ਕੋਲੋਨੀਅਲ ਹਿਸਟਰੀ ਅਤੇ ਭੇਦਭਾਵ ਨਾਲ ਜੁੜੀ ਹੋਈ ਹੈ। ਹੋਰ ਪਿਛੜੇ ਵਰਗ ਜਿਵੇਂ ਕਿ ਰੇਸ਼ਨਲ ਤੇ 2SLGBTQIA+ ਨੌਜਵਾਨ, ਵੀ ਉੱਚ ਜ਼ੋਖ਼ਮ ਦਾ ਸਾਹਮਣਾ ਕਰਦੇ ਹਨ, ਖਾਸਕਰ ਉਹਨਾਂ ਖੇਤਰਾਂ ਵਿੱਚ ਜਿੱਥੇ ਸਿਹਤ ਸੇਵਾਵਾਂ ਦੀ ਪਹੁੰਚ ਘੱਟ ਹੈ।

Pic Courtesy: Wikimedia Commons

Leave a Reply