ਓਟਵਾ:ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਕੈਨੇਡਾ ਦੇ ਨਵੇਂ ਇਮੀਗ੍ਰੇਸ਼ਨ ਪਲਾਨ ਅਗਲੇ ਹਫ਼ਤੇ ਫੈਡਰਲ ਬਜਟ ਵਿੱਚ ਸ਼ਾਮਲ ਹੋਣਗੇ ,ਪਰ ਇਮੀਗ੍ਰੇਸ਼ਨ ਮਹਿਕਮੇ ਦੇ ਅਧਿਕਾਰੀ ਇਹ ਨਹੀਂ ਜਾਣਦੇ ਕਿ ਕੀ ਇਸ ਵਿੱਚ ਸਲਾਨਾ ਇਮੀਗ੍ਰੇਸ਼ਨ ਪੱਧਰ ਵੀ ਸ਼ਾਮਲ ਕੀਤੇ ਜਾਣਗੇ ਜਾਂ ਨਹੀਂ। ਜ਼ਿਕਰਯੋਗ ਹੈ ਕਿ ਸਲਾਨਾ ਪੱਧਰਾਂ ਵਿੱਚ ਇਹ ਦਰਸਾਇਆ ਜਾਂਦਾ ਹੈ ਕਿ ਕੈਨੇਡਾ ਅਗਲੇ ਸਾਲ ਕਿੰਨੇ ਨਵੇਂ ਆਉਣ ਵਾਲਿਆਂ ਨੂੰ ਸਵੀਕਾਰ ਕਰਨ ਦਾ ਯੋਜਨਾ ਬਣਾ ਰਿਹਾ ਹੈ। ਇਮੀਗ੍ਰੇਸ਼ਨ ਅਤੇ ਰੀਫ਼ਿਊਜੀ ਪ੍ਰੋਟੈਕਸ਼ਨ ਐਕਟ ਕਹਿੰਦਾ ਹੈ ਕਿ ਇਹ ਯੋਜਨਾ ਹਰ ਸਾਲ 1 ਨਵੰਬਰ ਤੱਕ ਜਾਂ ਉਸ ਤੋਂ ਪਹਿਲਾਂ ਪੇਸ਼ ਕਰਨੀ ਚਾਹੀਦੀ ਹੈ, ਪਰ ਜੇਕਰ ਸੰਸਦ ਨਾ ਬੈਠੇ ਤਾਂ ਇਸ ਨੂੰ 30 ਦਿਨ ਤੱਕ ਵਧਾਇਆ ਜਾ ਸਕਦਾ ਹੈ।ਕਨੇਡੀਅਨ ਸਿਟੀਜ਼ਨਸ਼ਿਪ ਇੰਸਟੀਟਿਊਟ ਦੇ ਸੀ.ਈ.ਓ. ਡੇਨੀਅਲ ਬਰਨਹਾਰਡ ਨੇ ਕਿਹਾ ਕਿ ਇਮੀਗ੍ਰੇਸ਼ਨ ਮਹਿਕਮੇ ਨੇ ਕੋਈ ਸੰਕੇਤ ਨਹੀਂ ਦਿੱਤਾ ਕਿ ਸਲਾਨਾ ਪਲਾਨ ਨੂੰ ਕਦੋਂ ਪੇਸ਼ ਕੀਤਾ ਜਾਵੇਗਾ। ਪੀ ਐੱਮ ਕਾਰਨੀ ਨੇ ਕਿਹਾ ਕਿ ਸਰਕਾਰ ਅਸਥਾਈ ਨਿਵਾਸੀਆਂ ਨੂੰ ਸਾਲ 2026 ਦੇ ਅੰਤ ਤੱਕ ਅਬਾਦੀ ਦੇ 7% ਤੋਂ ਘਟਾਕੇ 5% ਤੱਕ ਲੈਕੇ ਜਾਣ ਦੀ ਯੋਜਨਾ ਬਣਾ ਰਹੀ ਹੈ।

