ਬ੍ਰਿਟਿਸ਼ ਕੋਲੰਬੀਆ:ਬੀ.ਸੀ. ਕੋਰੋਨਰ ਸਰਵਿਸ ਵੱਲੋਂ ਅੱਜ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ,ਜਿਸ ਵਿੱਚ ਸਤੰਬਰ ਮਹੀਨੇ ਜ਼ਹਿਰੀਲੇ ਨਸ਼ਿਆਂ ਕਾਰਨ ਬੀ.ਸੀ. ਸੂਬੇ ‘ਚ ਹੋਈਆਂ ਮੌਤਾਂ ਨੂੰ ਲੈ ਕੇ ਅੰਕੜੇ ਜਾਰੀ ਕੀਤੇ ਗਏ ਹਨ।ਰਿਪੋਰਟ ਮੁਤਾਬਕ ਨਸ਼ਿਆਂ ਕਾਰਨ ਸਤੰਬਰ ‘ਚ 158 ਮੌਤਾਂ ਦਰਜ ਹੋਈਆਂ ਹਨ,ਜੋ ਕਿ ਅਗਸਤ ਮਹੀਨੇ ‘ਚ ਹੋਈਆਂ 150 ਮੌਤਾਂ ਨਾਲੋਂ ਵੱਧ ਦਾ ਅੰਕੜਾ ਹੈ।
ਮੁੱਢਲੀ ਰਿਪੋਰਟ ਦੱਸਦੀ ਹੈ ਕਿ ਸੂਬੇ ‘ਚ ਸਤੰਬਰ ਮਹੀਨੇ ਔਸਤਨ 5.3 ਮੌਤਾਂ ਹੋਈਆਂ।
ਜ਼ਿਕਰਯੋਗ ਹੈ ਕਿ ਸਾਲ 2025 ਵਿੱਚ ਫੈਂਟਾਨਿਲ ਅਤੇ ਇਸਦੇ ਐਨਾਲਾਗ ਨਸ਼ਿਆਂ ਕਾਰਨ ਹੋਈਆਂ ਮੌਤਾਂ ਵਿੱਚ ਮੁੱਖ ਕਾਰਨ ਬਣਿਆ।ਕੋਕੇਨ ਅਤੇ ਮੈੱਥ ਤੋਂ ਬਾਅਦ 84 ਫੀਸਦ ਕੇਸਾਂ ਵਿੱਚ ਫੈਂਟਾਨਿਲ ਕਾਰਨ ਰਿਹਾ ਹੈ।
65 ਫੀਸਦ ਕੇਸਾਂ ‘ਚ ਇਹ ਪਦਾਰਥ ਸਮੋਕਿੰਗ ਰਾਹੀਂ ਲਿਆ ਗਿਆ ਹੈ।
ਵੈਨਕੂਵਰ ‘ਚ ਇਸ ਸਾਲ ਸਭ ਤੋਂ ਵੱਧ 314 ਮੌਤਾਂ ਜ਼ਹਿਰੀਲੇ ਨਸ਼ਿਆਂ ਕਾਰਨ ਰਿਪੋਰਟ ਹੋਈਆਂ।ਓਥੇ ਹੀ ਸਰੀ ‘ਚ ਇਹ ਗਿਣਤੀ 137 ਅਤੇ ਗ੍ਰੇਟਰ ਵਿਕਟੋਰੀਆ ‘ਚ 93 ਦਰਜ ਕੀਤੀ ਗਈ ਹੈ।

