ਓਟਵਾ:ਏਅਰ ਕੈਨੇਡਾ ਨੇ ਅੱਜ ਤੋਂ ਕੁਝ ਉਡਾਣਾਂ ਰੱਦ ਕਰਨੀ ਸ਼ੁਰੂ ਕਰ ਦਿੱਤੀਆਂ ਹਨ, ਕਿਉਂਕਿ ਲਗਭਗ 10 ਹਜ਼ਾਰ ਫਲਾਈਟ ਅਟੈਂਡੈਂਟਾਂ ਵੱਲੋਂ ਸ਼ਨੀਵਾਰ ਸਵੇਰੇ ਹੜਤਾਲ ਦੀ ਸੰਭਾਵਨਾ ਹੈ। ਜੇਕਰ ਅਖੀਰੀ ਵੇਲੇ ਕੋਈ ਸਮਝੌਤਾ ਨਾ ਹੋਇਆ, ਤਾਂ ਏਅਰਲਾਈਨ ਵੀ ਇਹਨਾਂ ਕਰਮਚਾਰੀਆਂ ਨੂੰ ਲਾਕਆਉਟ ਕਰਨ ਦੀ ਯੋਜਨਾ ’ਚ ਹੈ। ਸ਼ੁੱਕਰਵਾਰ ਨੂੰ ਹੋਰ ਉਡਾਣਾਂ ਰੱਦ ਹੋਣਗੀਆਂ ਅਤੇ ਸ਼ਨੀਵਾਰ ਤੱਕ ਸਾਰੀਆਂ ਉਡਾਣਾਂ ਰੁੱਕ ਸਕਦੀਆਂ ਹਨ। ਜਿਨ੍ਹਾਂ ਦੀਆਂ ਉਡਾਣਾਂ ਰੱਦ ਹੋਣਗੀਆਂ, ਉਨ੍ਹਾਂ ਨੂੰ ਪੂਰਾ ਰਿਫੰਡ ਮਿਲੇਗਾ ਅਤੇ ਏਅਰ ਕੈਨੇਡਾ ਹੋਰ ਕੈਨੇਡੀਅਨ ਅਤੇ ਵਿਦੇਸ਼ੀ ਏਅਰਲਾਈਨਾਂ ਨਾਲ ਵਿਕਲਪਿਕ ਯਾਤਰਾ ਲਈ ਇੰਤਜ਼ਾਮ ਕਰ ਰਿਹਾ ਹੈ। ਏਅਰਲਾਈਨ ਨੇ ਫੈਡਰਲ ਸਰਕਾਰ ਤੋਂ ਵਿਚੋਲਗੀ ਦੀ ਮੰਗ ਕੀਤੀ ਹੈ, ਪਰ ਔਟਵਾ ਨੇ ਹਾਲੇ ਤੈਅ ਨਹੀਂ ਕੀਤਾ ਕਿ ਉਹ ਇੰਟਰਵੀਨ ਕਰੇਗਾ ਜਾਂ ਨਹੀਂ। ਫੈਡਰਲ ਜੌਬ ਮਨਿਸਟਰ ਨੇ ਦੋਹਾਂ ਪਾਸਿਆਂ ਨੂੰ ਵਾਪਸ ਗੱਲਬਾਤ ’ਤੇ ਆਉਣ ਦੀ ਅਪੀਲ ਕੀਤੀ ਹੈ।

