ਓਟਵਾ:ਏਅਰ ਕੈਨੇਡਾ ਅਤੇ ਇਸ ਦੇ ਫਲਾਈਟ ਅਟੈਂਡੈਂਟਸ ਦੀ ਯੂਨੀਅਨ ਵਿਚਾਲੇ ਹੜਤਾਲ ਖਤਮ ਕਰਨ ਲਈ ਅਸਥਾਈ ਸਮਝੌਤਾ ਹੋ ਗਿਆ ਹੈ। ਹੜਤਾਲ ਸ਼ਨੀਵਾਰ ਨੂੰ ਸ਼ੁਰੂ ਹੋਈ ਸੀ। ਉਡਾਣਾਂ ਅੱਜ ਤੋਂ ਮੁੜ ਸ਼ੁਰੂ ਹੋਣਗੀਆਂ, ਪਰ ਸ਼ੈਡਿਊਲ ਪੂਰੀ ਤਰ੍ਹਾਂ ਨਾਰਮਲ ਹੋਣ ਲਈ 7 ਤੋਂ 10 ਦਿਨ ਲੱਗ ਸਕਦੇ ਹਨ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸਿਰਫ਼ ਉਹੀ ਫਲਾਈਟ ਲਈ ਏਅਰਪੋਰਟ ਜਾਣ ਜਿਸਦੀ ਪੁਸ਼ਟੀ ਹੋ ਚੁੱਕੀ ਹੈ। ਰੱਦ ਹੋਈਆਂ ਉਡਾਣਾਂ ਲਈ ਏਅਰ ਕੈਨੇਡਾ ਰਿਫੰਡ, ਕ੍ਰੈਡਿਟ ਜਾਂ ਹੋਰ ਏਅਰਲਾਈਨ ‘ਤੇ ਰੀ-ਬੁਕਿੰਗ ਦੇਵੇਗਾ। ਫੈਡਰਲ ਸਰਕਾਰ ਨੇ ਹੜਤਾਲ ਦੌਰਾਨ ਬਾਇਡਿੰਗ ਆਰਬਿਟ੍ਰੇਸ਼ਨ ਦਾ ਹੁਕਮ ਦਿੱਤਾ ਸੀ ਅਤੇ ਇਸ ਹੜਤਾਲ ਨੂੰ ਗੈਰ-ਕਾਨੂੰਨੀ ਵੀ ਐਲਾਨ ਕੀਤਾ ਗਿਆ ਸੀ, ਪਰ ਹੁਣ ਕਾਰਵਾਈ ਮੁੜ ਸ਼ੁਰੂ ਹੋ ਰਹੀ ਹੈ।

