ਓਟਵਾ:ਕੈਨੇਡਾ ਦੀ ਲੇਬਰ ਮਾਰਕੀਟ ਨੇ ਸਤੰਬਰ ਵਿੱਚ 60,000 ਨੌਕਰੀਆਂ ਐਡ ਕੀਤੀਆਂ, ਜੋ ਅਰਥਸ਼ਾਸਤਰੀਆਂ ਦੇ ਸਿਰਫ਼ 5,000 ਦੀ ਉਮੀਦ ਨਾਲੋਂ ਕਾਫ਼ੀ ਵੱਧ ਸੀ। ਜ਼ਿਆਦਾਤਰ ਨੌਕਰੀਆਂ ਫੁਲ ਟਾਈਮ ਸਨ, ਖ਼ਾਸ ਕਰਕੇ ਮੈਨੂਫੈਕਚਰਿੰਗ ਖੇਤਰ ਵਿੱਚ, ਜਿਸ ਨੇ ਅਮਰੀਕੀ ਟੈਰੀਫ਼ਾਂ ਦੇ ਬਾਵਜੂਦ ਜਨਵਰੀ ਤੋਂ ਬਾਅਦ ਪਹਿਲੀ ਵਾਰ ਵਾਧਾ ਦਰਜ ਕੀਤਾ। ਹਾਲਾਂਕਿ ਰਿਟੇਲ, ਟ੍ਰਾਂਸਪੋਰਟੇਸ਼ਨ ਤੇ ਕੰਸਟਰਕਸ਼ਨ ਖੇਤਰਾਂ ਵਿੱਚ ਨੌਕਰੀਆਂ ਘੱਟੀਆਂ। ਬੇਰੁਜ਼ਗਾਰੀ ਦਰ 7.1% ’ਤੇ ਸਥਿਰ ਰਹੀ। ਨੌਜਵਾਨਾਂ ਵਿੱਚ ਬੇਰੁਜ਼ਗਾਰੀ 14.7% ਤੱਕ ਵਧ ਗਈ, ਜੋ ਪਿਛਲੇ 15 ਸਾਲਾਂ ਵਿੱਚ ਸਭ ਤੋਂ ਉੱਚੀ ਹੈ (ਮਹਾਂਮਾਰੀ ਦੌਰ ਨੂੰ ਛੱਡ ਕੇ)। ਔਸਤ ਤਨਖਾਹ ਪਿਛਲੇ ਸਾਲ ਨਾਲੋਂ 3.3% ਵਧੀ। ਕੈਨੇਡਾ ਦਾ ਬੈਂਕ 29 ਅਕਤੂਬਰ ਨੂੰ ਵਿਆਜ ਦਰਾਂ ਬਾਰੇ ਆਪਣੇ ਅਗਲੇ ਫ਼ੈਸਲੇ ਲਈ ਇਸ ਰਿਪੋਰਟ ਨੂੰ ਧਿਆਨ ਵਿੱਚ ਰੱਖੇਗਾ।

