Skip to main content

ਕੈਨੇਡਾ ਵਿੱਚ ਗਰੋਸਰੀ ਦੀਆਂ ਕੀਮਤਾਂ ਅਪ੍ਰੈਲ 2024 ਤੋਂ ਲਗਾਤਾਰ ਵੱਧ ਰਹੀਆਂ ਹਨ। ਸਤੰਬਰ ਵਿੱਚ ਖਰੀਦਦਾਰ ਪਿਛਲੇ ਸਾਲ ਦੇ ਮੁਕਾਬਲੇ 4% ਵੱਧ ਖਰਚ ਕਰ ਰਹੇ ਸਨ। ਸਭ ਤੋਂ ਵੱਧ ਕੀਮਤਾਂ ਵੱਧਣ ਵਾਲੀਆਂ ਚੀਜ਼ਾਂ ਵਿੱਚ ਕੌਫ਼ੀ,ਬੀਫ਼, ਗਿਰੀਆਂ,ਚੌਕਲੇਟ ਅਤੇ ਸੰਤਰੇ ਦਾ ਜੂਸ ਸ਼ਾਮਲ ਹੈ।
ਕੌਫੀ ਦੀ ਕੀਮਤ ਸਭ ਤੋਂ ਵੱਧ ਵੱਧੀ ਹੈ। ਰੋਸਟ ਕੀਤੀ ਜਾਂ ਗ੍ਰਾਊਂਡ ਕੌਫੀ ਪਿਛਲੇ ਸਾਲੋਂ 41% ਮਹਿੰਗੀ ਹੋ ਗਈ, ਜਿਸ ਦਾ ਕਾਰਨ ਬ੍ਰਾਜ਼ੀਲ ਅਤੇ ਵੀਅਤਨਾਮ ਵਿੱਚ ਸਪਲਾਈ ਸਮੱਸਿਆਵਾਂ ਅਤੇ ਅਮਰੀਕੀ ਟੈਰਿਫ਼ ਹਨ। ਬੀਫ਼ ਦੀਆਂ ਕੀਮਤਾਂ ਵਧਣ ਦਾ ਕਾਰਨ ਪੱਛਮੀ ਕੈਨੇਡਾ ਵਿੱਚ ਪਿਆ ਸੋਕਾ ਹੈ , ਜਿਸ ਕਰਕੇ ਪਸ਼ੂ ਘੱਟ ਹੋ ਗਏ।ਗਰਾਊਂਡ ਬੀਫ ਦੀ ਕੀਮਤ 17.4% ਵੱਧ ਗਈ।ਗਿਰੀਆਂ ਅਤੇ ਬੀਜ 15.7% ਵਧ ਗਏ ਕਿਉਂਕਿ ਅਮਰੀਕਾ ਵਿੱਚ ਫਸਲ ਘੱਟ ਹੋਈ, ਮੰਗ ਵੱਧੀ ਅਤੇ ਟੈਰਿਫ਼ਾਂ ਦਾ ਪ੍ਰਭਾਵ ਪਿਆ। ਚਾਕਲੇਟ ਸਮੇਤ ਮਿਠਾਈਆਂ 10.4% ਵਧ ਗਈਆਂ, ਕਿਉਂਕਿ ਵਿਸ਼ਵ ਪੱਧਰ ‘ਤੇ ਕੋਕਾ ਦੀ ਘਾਟ ਹੈ। ਸੰਤਰੇ ਦੇ ਜੂਸ ਦੀ ਕੀਮਤ 10.5% ਵੱਧ ਗਈ, ਜਿਸਦਾ ਕਾਰਨ ਫਸਲ ਵਿੱਚ ਉਤਾਰ-ਚੜਾਵ ਅਤੇ ਮੌਸਮੀ ਸਮੱਸਿਆਵਾਂ ਹਨ। ਪਰ ਸਤੰਬਰ ਵਿੱਚ ਖੀਰੇ ਦੀ ਕੀਮਤ ਮਹੀਨੇ ਦੇ ਮੁਕਾਬਲੇ 24.7% ਵੱਧ ਗਈ, ਕਿਉਂਕਿ ਸੀਜ਼ਨਲ ਸਪਲਾਈ ਘੱਟ ਸੀ ਅਤੇ ਆਯਾਤ ਵਧੇ।

Leave a Reply