Skip to main content

ਸਰੀ :ਅੱਜ ਸਵੇਰੇ 4 ਵਜੇ ਦੇ ਕਰੀਬ ਸਰੀ ਵਿਖੇ ਚੱਲੀ ਗੋਲੀ ਦੀ ਘਟਨਾ ਤੋਂ ਬਾਅਦ ਸਰੀ ਪੁਲਿਸ ਸਰਵਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਘਟਨਾ ਸਵੇਰੇ 4 ਵਜੇ ਦੇ ਕਰੀਬ 124 ਸਟਰੀਟ , 5800 ਬਲਾਕ ‘ਤੇ ਸਥਿਤ ਇਕ ਘਰ ਦੇ ਬਾਹਰ ਵਾਪਰੀ। ਘਰ ਦੇ ਬਾਹਰ ਇਕ ਖੜ੍ਹੀ ਕਾਰ ਨੂੰ ਨੁਕਸਾਨ ਪਹੁੰਚਿਆ, ਪਰ ਕਿਸੇ ਨੂੰ ਸੱਟ ਨਹੀਂ ਲੱਗੀ। ਅਧਿਕਾਰੀ ਸਬੂਤ ਇਕੱਠੇ ਕਰ ਰਹੇ ਹਨ ਅਤੇ ਗੁਆਂਢੀਆਂ ਦੇ CCTV ਫੁੱਟੇਜ ਖੰਗਾਲੇ ਜਾ ਰਹੇ ਹਨ। ਫਰੰਟਲਾਈਨ ਇਨਵੇਸਟਿਗੇਟਿਵ ਸਪੋਰਟ ਟੀਮ ਇਸ ਮਾਮਲੇ ਨੂੰ ਹੈਂਡਲ ਕਰ ਰਹੀ ਹੈ ਅਤੇ ਕਾਰਨ ਅਤੇ ਹੋਰ ਘਟਨਾਵਾਂ ਨਾਲ ਸੰਬੰਧ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਘਟਨਾ ਬਾਰੇ ਜਾਣਕਾਰੀ ਜਾਂ ਫੁੱਟੇਜ ਵਾਲੇ ਕਿਸੇ ਵੀ ਵਿਅਕਤੀ ਨੂੰ ਸਰੀ ਪੁਲਿਸ ਜਾਂ ਕ੍ਰਾਈਮ ਸਟਾਪਰਜ਼ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।

Leave a Reply