ਬ੍ਰਿਟਿਸ਼ ਕੋਲੰਬੀਆ:ਸਰੀ ਪੁਲਿਸ ਸਰਵਿਸ (SPS) ਨੇ 19 ਅਕਤੂਬਰ 2025 ਨੂੰ ਨਿਊਟਨ ਏਰੀਆ ਵਿੱਚ ਇੱਕ ਬਿਜ਼ਨੇਸ ਦੇ ਬਾਹਰ ਚੱਲੀ ਗੋਲੀ ਦੀ ਘਟਨਾ ਨੂੰ ਲੈਕੇ ਜਾਂਚ ਸ਼ੁਰੂ ਕੀਤੀ ਹੈ।ਇਹ ਘਟਨਾ ਅੱਧੀ ਰਾਤ 12:55 ‘ਤੇ ਵਾਪਰੀ ਦੱਸੀ ਜਾ ਰਹੀ ਹੈ। ਗੋਲੀਆਂ ਕਾਰ ਵਿੱਚ ਬੈਠੇ ਵਿਅਕਤੀਆਂ ਵੱਲ ਚੱਲੀਆਂ ਅਤੇ ਬਾਅਦ ‘ਚ [ਪੀੜਤ ਅਤੇ ਸ਼ੱਕੀ ਘਟਨਾ ਸਥਾਨ ‘ਤੋਂ ਭੱਜ ਗਏ। ਕਾਰੋਬਾਰ ਨੂੰ ਵੀ ਨੁਕਸਾਨ ਪਹੁੰਚਿਆ। ਇਸ ਘਟਨਾ ਦਾ ਮਕਸਦ ਅਜੇ ਤੱਕ ਪਤਾ ਨਹੀਂ ਲੱਗਿਆ, ਅਤੇ ਇਸਦਾ ਸਬੰਧ ਧਮਕੀ ਜਾਂ ਜਬਰੀ ਵਸੂਲੀ ਨਾਲ ਨਹੀਂ ਹੈ।ਸਰੀ ਪੁਲਿਸ ਕਿਸੇ ਵੀ ਜਾਣਕਾਰੀ, ਡੈਸ਼ਕੈਮ ਜਾਂ CCTV ਫੁਟੇਜ ਵਾਲਿਆਂ ਨੂੰ ਸੰਪਰਕ ਕਰਨ ਲਈ ਕਹਿ ਰਹੀ ਹੈ।

