ਲੋਅਰ ਮੈਨਲੈਂਡ:ਲੋਅਰ ਮੈਨਲੈਂਡ ਲਈ ਗਰਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਵੈਂਕੂਵਰ, ਬਰਨਾਬੀ ਅਤੇ ਨਿਊ ਵੈਸਟਮਿੰਸਟਰ ਸ਼ਾਮਲ ਹਨ। ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਵੱਧ ਰਹੇਗਾ, ਜਿੱਥੇ ਕਈ ਥਾਵਾਂ ਤੇ ਤਾਪਮਾਨ 34 ਤੋਂ 36 ਡਿਗਰੀ ਹੋਵੇਗਾ ਅਤੇ ਨਮੀ ਕਾਰਨ ਇਹ 39 ਡਿਗਰੀ ਵਾਂਗ ਮਹਿਸੂਸ ਹੋ ਸਕਦਾ ਹੈ। ਅੱਜ ਅਤੇ ਕੱਲ੍ਹ ਸਭ ਤੋਂ ਜ਼ਿਆਦਾ ਗਰਮ ਦਿਨ ਹੋਣਗੇ, ਪਰ ਬੁੱਧਵਾਰ ਤੱਕ ਮੌਸਮ ਸਧਾਰਨ ਹੋ ਜਾਵੇਗਾ।
ਇਨਵਾਇਰਨਮੈਂਟ ਕੈਨੇਡਾ ਨੇ ਹੀਟ ਸਟ੍ਰੋਕ ਦੇ ਖਤਰੇ ਬਾਰੇ ਚੇਤਾਵਨੀ ਦਿੱਤੀ ਹੈ,ਜੋ ਖਾਸ ਕਰਕੇ ਵੱਡੇ ਉਮਰ ਦੇ ਲੋਕਾਂ ਅਤੇ ਬਿਮਾਰ ਲੋਕਾਂ ਲਈ ਹੈ। ਹੀਟ ਸਟ੍ਰੋਕ ਦੇ ਲੱਛਣਾਂ ਵਿੱਚ ਹਾਈ ਬੌਡੀ ਟੈਂਪਰੇਚਰ, ਚੱਕਰ ਆਉਣਾ, ਚਮੜੀ ਦਾ ਲਾਲ ਹੋਣਾ ਸ਼ਾਮਿਲ ਹੈ । ਲੋਕਾਂ ਨੂੰ ਜਲਦੀ ਪਾਣੀ ਪੀਣਾ ਚਾਹੀਦਾ ਹੈ, ਆਪਣੇ ਪਰਿਵਾਰ ਅਤੇ ਗੁਆਂਢੀਆਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਅਤੇ ਬੱਚਿਆਂ ਜਾਂ ਪੈਟਸ ਨੂੰ ਗੱਡੀ ਵਿੱਚ ਕਦੇ ਵੀ ਛੱਡਣਾ ਨਹੀਂ ਚਾਹੀਦਾ।

