ਬ੍ਰਿਟਿਸ਼ ਕੋਲੰਬੀਆ: ਲੋਅਰ ਮੇਨਲੈਂਡ ਵਿੱਚ ਆਉਣ ਵਾਲੇ ਕਈ ਦਿਨਾਂ ਤੱਕ ਵਧੇਰੇ ਗਰਮੀ ਰਹਿਣ ਦੀ ਸੰਭਾਵਨਾ ਹੈ, ਦਿਨ ਦਾ ਤਾਪਮਾਨ 28 ਤੋਂ 32 ਡਿਗਰੀ ਸੈਲਸੀਅਸ ਅਤੇ ਰਾਤ ਨੂੰ 16 ਤੋਂ 19 ਡਿਗਰੀ ਤੱਕ ਰਹਿਣ ਦੀ ਉਮੀਦ ਹੈ। ਮੌਸਮ ਮਾਹਰਾਂ ਦਾ ਕਹਿਣਾ ਹੈ ਕਿ ਇਹ ਗਰਮੀ ਦਾ ਸਭ ਤੋਂ ਲੰਮਾ ਦੌਰ ਹੈ ਅਤੇ ਹੋਰ ਰਿਕਾਰਡ ਬਣ ਸਕਦੇ ਹਨ। ਬੀ.ਸੀ. ਵਾਇਲਡਫਾਇਰ ਸਰਵਿਸ ਨੇ ਚੇਤਾਵਨੀ ਦਿੱਤੀ ਹੈ ਕਿ ਖੁਸ਼ਕ ਅਤੇ ਗਰਮ ਹਾਲਾਤ ਅਤੇ ਬਿਜਲੀ ਦੀ ਸੰਭਾਵਨਾ ਅੱਗ ਅਤੇ ਧੂੰਏਂ ਦੀ ਸਥਿਤੀ ਨੂੰ ਹੋਰ ਖਰਾਬ ਕਰ ਸਕਦੀ ਹੈ।
ਇਨਵਾਇਰਨਮੈਂਟ ਕੈਨੇਡਾ ਨੇ ਦੱਖਣੀ ਬੀ.ਸੀ. ਦੇ ਕੁਝ ਹਿੱਸਿਆਂ ਲਈ ਗਰਮੀ ਦੀ ਚੇਤਾਵਨੀ ਜਾਰੀ ਕੀਤੀ ਹੈ। ਫਰੇਜ਼ਰ ਕੈਨਯਨ ਅਤੇ ਸਾਊਥ ਥੌਮਪਸਨ ਵਿੱਚ ਅੱਜ ਤੋਂ ਤਾਪਮਾਨ 39°C ਤੱਕ ਪਹੁੰਚ ਸਕਦਾ ਹੈ। ਅਗਲੇ 3–5 ਦਿਨਾਂ ਲਈ ਰਾਤਾਂ ਦਾ ਤਾਪਮਾਨ 18°C ਦੇ ਆਸ-ਪਾਸ ਰਹੇਗਾ। ਕੇਂਦਰੀ ਅਤੇ ਉੱਤਰੀ ਖੇਤਰ ਵਿੱਚ ਦਿਨ ਦਾ ਤਾਪਮਾਨ 29°C ਅਤੇ ਰਾਤ ਦਾ ਤਾਪਮਾਨ 13°C ਹੋਵੇਗਾ। ਉੱਚ ਦਬਾਅ ਕਾਰਨ ਗਰਮੀ ਬਣੀ ਹੋਈ ਹੈ, ਜੋ ਲੋਕਾਂ ਦੀ ਸਿਹਤ ਲਈ ਦਰਮਿਆਨਾ ਖ਼ਤਰਾ ਪੈਦਾ ਕਰਦੀ ਹੈ। ਲੋਕਾਂ ਨੂੰ ਗਰਮੀ ਦੇ ਪ੍ਰਭਾਵਾਂ ਦੀ ਨਿਸ਼ਾਨੀਆਂ, ਜਿਵੇਂ ਪਸੀਨਾ, ਪੇਟ ਦਰਦ, ਚੱਕਰ ਆਉਣਾ ਜਾਂ ਸਰੀਰ ਦਾ ਤਾਪਮਾਨ ਵਧਣ, ਲਈ ਚੇਤਾਵਨੀ ਦਿੱਤੀ ਗਈ ਹੈ। ਹਫ਼ਤੇ ਦੇ ਅੰਤ ਵਿੱਚ ਤਾਪਮਾਨ ਹੌਲੇ-ਹੌਲੇ ਠੰਢਾ ਹੋਵੇਗਾ।

