ਫ੍ਰੇਜ਼ਰ ਹੈਲਥ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਡਾਕਟਰਾਂ ਦੀ ਘਾਟ ਕਾਰਨ,ਮਿਸ਼ਨ ਮੈਮੋਰੀਅਲ ਹਸਪਤਾਲ ਅੱਜ ਸ਼ਾਮ 5 ਵਜੇ ਤੋਂ ਲੈਕੇ ਕੱਲ੍ਹ ਸਵੇਰੇ 8 ਵਜੇ ਤੱਕ ਬੰਦ ਰਹੇਗਾ।ਹਿਦਾਇਤ ਮੁਤਾਬਕ,ਸਰਵਿਸ 5 ਵਜੇ ਖਤਮ ਹੋ ਜਾਵੇਗੀ ਅਤੇ ਜੋ ਮਰੀਜ਼ ਪਹਿਲਾਂ ਹੀ ਐਮਰਜੈਂਸੀ ਵਿਭਾਗ ‘ਚ ਹਨ ਉਹ ਡਾਕਟਰ ਦੁਆਰਾ ਰਾਤ 11 ਵਜੇ ਆਪਣੀ ਸ਼ਿਫ਼ਟ ਖ਼ਤਮ ਕਰਨ ਤੋਂ ਪਹਿਲਾਂ ਖੁਦ ਦਾ ਚੈੱਕਅਪ ਲਾਜ਼ਮੀ ਕਰਵਾ ਲੈਣ।ਸਰਵਿਸ ‘ਚ ਪਏ ਵਿਘਨ ਦੌਰਾਨ ਐਮਰਜੈਂਸੀ-ਟ੍ਰੇਂਡ ਨਰਸਾਂ ਸਾਈਟ ‘ਤੇ ਮੌਜੂਦ ਰਹਿਣਗੀਆਂ ਅਤੇ ਬੇਸਿਕ ਕੇਅਰ ਅਤੇ ਵਾਕ-ਇਨ ਮਰੀਜ਼ਾਂ ਦੀ ਸਹਾਇਤਾ ਕਰਨਗੀਆਂ।ਇਸ ਤੋਂ ਇਲਾਵਾ ਫੌਰੀ ਮੈਡੀਕਲ ਸਹਾਇਤਾ ਦੀ ਲੋੜ ਰੱਖਣ ਵਾਲੇ ਕਰਮਚਾਰੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਰੈਫ਼ਰ ਕੀਤਾ ਜਾਵੇਗਾ।
ਇਸ ਦੌਰਾਨ ਫ਼ਰੇਜ਼ਰ ਹੈਲਥ ਬੀ.ਸੀ. ਐਮਰਜੈਂਸੀ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਤਾਂ ਜੋ ਉੱਚ ਜ਼ਰੂਰਤਾਂ ਵਾਲੇ ਮਰੀਜ਼ਾਂ ਨੂੰ ਲੋੜੀਂਦੀ ਕੇਅਰ ਮਿਲਦੀ ਰਹੇ।

