ਬ੍ਰਿਟਿਸ਼ ਕੋਲੰਬੀਆ:ਬ੍ਰਿਟਿਸ਼ ਕੋਲੰਬੀਆ \$11.6 ਬਿਲੀਅਨ ਦੇ ਰਿਕਾਰਡ ਘਾਟੇ ਦਾ ਸਾਹਮਣਾ ਕਰ ਰਿਹਾ ਹੈ, ਜਦੋਂ ਕਿ ਕਰਜ਼ਾ ਅਗਲੇ ਦੋ ਸਾਲਾਂ ਵਿੱਚ \$212 ਬਿਲੀਅਨ ਤੱਕ ਪਹੁੰਚਣ ਦੀ ਸੰਭਾਵਨਾ ਹੈ। ਵਿੱਤ ਮੰਤਰੀ ਬ੍ਰੈਂਡਾ ਬੇਲੀ ਨੇ ਕਿਹਾ ਕਿ ਤਿੰਨ ਸਾਲਾਂ ਵਿੱਚ \$1.5 ਬਿਲੀਅਨ ਬਚਤ ਦੀ ਯੋਜਨਾ ਸਿਰਫ਼ ਸ਼ੁਰੂਆਤ ਹੈ, ਅਤੇ ਹੋਰ ਕਦਮ ਚੁੱਕਣ ਦੀ ਲੋੜ ਹੈ ਤਾਂ ਜੋ ਹਸਪਤਾਲਾਂ, ਢਾਂਚਾਗਤ ਵਿਕਾਸ ਪ੍ਰੋਜੈਕਟਾਂ ਅਤੇ ਮੁੱਖ ਸੇਵਾਵਾਂ ਲਈ ਪੈਸਾ ਨਾ ਘਟੇ।ਬਿਜ਼ਨੇਸ ਲੀਡਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਸੂਬੇ ਦੀਆਂ ਵਿੱਤੀ ਹਾਲਤਾਂ ਤੇਜ਼ੀ ਨਾਲ ਖਰਾਬ ਹੋ ਰਹੀਆਂ ਹਨ, ਉਤਪਾਦਕਤਾ ਵਿੱਚ ਸੁਧਾਰ ਨਹੀਂ ਹੋਇਆ ਅਤੇ ਅਮਰੀਕੀ ਟੈਰਿਫ਼,ਹਾਲਾਤ ਹੋਰ ਮੁਸ਼ਕਲ ਬਣਾ ਰਹੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਕੋਈ ਤੇਜ਼ ਹੱਲ ਨਹੀਂ ਹੈ ਅਤੇ ਬੀ.ਸੀ. ਆਪਣੀ ਆਰਥਿਕ ਅਗਵਾਈ ਦੀ ਸਾਖ ਗੁਆ ਸਕਦਾ ਹੈ ਜੇਕਰ ਟੈਕਸ ਨੀਤੀਆਂ ਤੇ ਨਿਯਮਾਂ ਵਿੱਚ ਸੁਧਾਰ ਕਰਕੇ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਕਦਮ ਨਾ ਚੁੱਕੇ ਗਏ।
Image Courtesy: Wikimedia Commons

