ਓਟਵਾ: ਕੈਨੇਡੀਅਨ ਯੂਨੀਅਨ ਆਫ਼ ਪੋਸਟਲ ਵਰਕਰਜ਼ (CUPW) ਸੋਮਵਾਰ ਤੋਂ ਆਪਣੇ ਓਵਰਟਾਈਮ ਬੈਨ ਨੂੰ ਖਤਮ ਕਰ ਦੇਵੇਗਾ, ਪਰ ਹੁਣ ਵਪਾਰਕ ਫਲਾਇਰ ਡਿਲਿਵਰੀ ਰੋਕ ਦਿੱਤੀ ਜਾਵੇਗੀ। ਯੂਨੀਅਨ ਪ੍ਰਧਾਨ ਜੈਨ ਸਿਮਪਸਨ ਕੈਨੇਡਾ ਪੋਸਟ ਨੂੰ ਬੇਨਤੀ ਕਰ ਰਹੇ ਹਨ ਕਿ ਛੁੱਟੀਆਂ ਤੋਂ ਪਹਿਲਾਂ ਸਮਝੌਤਾ ਕਰਨ ਲਈ ਮੁੜ ਨੇਗੋਸੀਏਸ਼ਨ ਵਿੱਚ ਆਵੇ। ਯੂਨੀਅਨ ਮਈ ਤੋਂ ਓਵਰਟਾਈਮ ਕੰਮ ਨੂੰ ਸੀਮਤ ਕਰ ਰਹੀ ਹੈ ਤਾਂ ਕਿ ਵਧੀਆ ਤਨਖਾਹ ਅਤੇ ਸ਼ਰਤਾਂ ਲਈ ਦਬਾਅ ਬਣਾਇਆ ਜਾ ਸਕੇ। ਕੈਨੇਡਾ ਪੋਸਟ ਕਹਿ ਰਹੀ ਹੈ ਕਿ ਲੇਬਰ ਝਗੜੇ ਕਾਰਨ ਉਹ ਹਰ ਰੋਜ਼ ਮਿਲੀਅਨ ਡਾਲਰ ਦੇ ਨੁਕਸਾਨ ਵਿੱਚ ਹੈ ਅਤੇ ਯੂਨੀਅਨ ਨੂੰ ਕੰਪਨੀ ਦੀ ਵਿੱਤੀ ਹਾਲਤ ਨੂੰ ਧਿਆਨ ਵਿੱਚ ਰੱਖਣ ਲਈ ਕਿਹਾ ਹੈ।

