Skip to main content

ਵਾਸ਼ਿੰਗਟਨ :ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੇਂ ਅਯਾਤ ਟੈਰਿਫ ਐਲਾਨ ਕੀਤੇ ਹਨ: ਫਾਰਮਾਸਿਊਟੀਕਲ ਪ੍ਰੋਡਕਟਸ ‘ਤੇ 100%,ਕਿਚਨ ਕੈਬਿਨੇਟ ਅਤੇ ਬਾਥਰੂਮ ਵੈਨਿਟੀ ‘ਤੇ 50%, ਅੱਪਹੋਲਸਟਰਡ ਫਰਨੀਚਰ ‘ਤੇ 30% ਅਤੇ ਭਾਰੀ ਟਰੱਕਾਂ ‘ਤੇ 25% ਟੈਰਿਫ ਦਾ ਐਲਾਨ ਕੀਤਾ ਹੈ। ਇਹ ਟੈਰੀਫ਼ ਮਹਿੰਗਾਈ ਵਧਾ ਸਕਦੇ ਹਨ ਅਤੇ ਆਰਥਿਕ ਵਿਕਾਸ ਨੂੰ ਧੀਮਾ ਕਰ ਸਕਦੇ ਹਨ। ਆਲੋਚਕਾਂ ਦਾ ਕਹਿਣਾ ਹੈ ਕਿ ਫਾਰਮਾਸਿਊਟੀਕਲ ਟੈਰੀਫ਼ ਅਮਰੀਕੀ ਲੋਕਾਂ ਦੀ ਸਿਹਤ ਲਈ ਖਤਰਨਾਕ ਹੋ ਸਕਦੇ ਹਨ, ਕਿਉਂਕਿ ਇਸ ਨਾਲ ਕੀਮਤਾਂ ਵੱਧਣ ਅਤੇ ਹਸਪਤਾਲਾਂ ‘ਤੇ ਭਾਰ ਪਵੇਗਾ।
ਉਹਨਾਂ ਕਿਹਾ ਕਿ ਜੋ ਕੰਪਨੀਆਂ ਇਸ ਸਮੇਂ ਅਮਰੀਕਾ ‘ਚ ਫੈਕਟਰੀਆਂ ਬਣਾ ਰਹੀਆਂ ਹਨ,ਉਹਨਾਂ ‘ਤੇ ਕੋਈ ਟੈਰਿਫ ਨਹੀਂ ਲੱਗਣਗੇ।ਉਹ ਟਰੱਕ, ਫਰਨੀਚਰ ਅਤੇ ਕੈਬਿਨਟ ਉੱਤੇ ਟੈਰੀਫ਼ ਨੂੰ ਨੈਸ਼ਨਲ ਸਕਿਉਰਿਟੀ ਅਤੇ ਘਰੇਲੂ ਇੰਡਸਟਰੀ ਦੀ ਸੁਰੱਖਿਆ ਲਈ ਜਾਇਜ਼ ਦੱਸਦੇ ਹਨ। ਜਦੋਂ ਕਿ ਟੈਰੀਫ਼ ਸਰਕਾਰ ਲਈ ਰੈਵਨਿਊ ਵਧਾ ਸਕਦੇ ਹਨ,ਪਰ ਇਸਨੂੰ ਲੈਕੇ ਕੋਈ ਸਬੂਤ ਨਹੀਂ ਹੈ ਕਿ ਇਸ ਨਾਲ ਨੌਕਰੀਆਂ ਜਾਂ ਨਵੀਆਂ ਫੈਕਟਰੀਆਂ ਬਣ ਰਹੀਆਂ ਹਨ।ਲੀਗਲ ਚੈਲੰਜ ਬਰਕਰਾਰ ਹਨ, ਅਤੇ ਸੁਪਰੀਮ ਕੋਰਟ ਨਵੰਬਰ ਵਿੱਚ ਇਹ ਮਾਮਲਾ ਸੁਣੇਗੀ।

Image Courtesy: Wikimedia Commons

Leave a Reply