Skip to main content

ਬ੍ਰਿਟਿਸ਼ ਕੋਲੰਬੀਆ:ਐਬਟਸਫੋਰਡ, ਬੀ.ਸੀ. ਵਿੱਚ ਸੋਮਵਾਰ ਸਵੇਰੇ 68 ਸਾਲਾ ਦਰਸ਼ਨ ਸਾਹਸੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇੱਕ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਵਿਅਕਤੀ ਸਿਲਵਰ ਰੰਗ ਦੀ ਕਾਰ ਵਿੱਚੋਂ ਬਾਹਰ ਨਿਕਲਦਾ ਹੈ ਅਤੇ ਟਰੱਕ ਵਿੱਚ ਬੈਠੇ ਸਹਸੀ ਉੱਤੇ ਡਰਾਈਵਰ ਸਾਈ ਤੋਂ ਕਈ ਗੋਲੀਆਂ ਚਲਾਂਦਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਟਾਰਗਟੇਡ ਹਮਲਾ ਸੀ। ਇਹ ਘਟਨਾ ਸਵੇਰੇ 9:22 ਵਜੇ ਰਿਜਵਿਊ ਡਰਾਈਵ ’ਤੇ ਹੋਈ, ਜਿਸ ਕਾਰਨ ਨੇੜਲੇ ਸਕੂਲਾਂ ਨੂੰ ਕੁਝ ਸਮੇਂ ਲਈ ਲੌਕਡਾਊਨ ਕਰਨਾ ਪਿਆ। IHIT ਨੇ ਇੱਕ ਸਿਲਵਰ ਰੰਗ ਦੀ ਟੋਯੋਟਾ ਕੋਰੋਲਾ ਦੀ ਤਸਵੀਰ ਜਾਰੀ ਕੀਤੀ ਹੈ ਜੋ ਇਸ ਘਟਨਾ ਨਾਲ ਜੁੜੀ ਹੋ ਸਕਦੀ ਹੈ ਅਤੇ ਲੋਕਾਂ ਤੋਂ ਗੱਡੀ ਜਾਂ ਸ਼ੱਕੀ ਵਿਅਕਤੀ ਬਾਰੇ ਜਾਣਕਾਰੀ ਮੰਗੀ ਹੈ। ਜਾਂਚਕਰਤਾ ਵੀਡੀਓ ਸਬੂਤ ਇਕੱਠੇ ਕਰ ਰਹੇ ਹਨ ਅਤੇ ਗਵਾਹਾਂ ਨਾਲ ਗੱਲ ਕਰ ਰਹੇ ਹਨ, ਪਰ ਹਮਲੇ ਦਾ ਕਾਰਨ ਅਜੇ ਸਾਫ਼ ਨਹੀਂ ਹੋਇਆ।

Leave a Reply