ਲੋਅਰ ਮੇਨਲੈਂਡ:ਸਰੀ ਪੁਲਿਸ ਨੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀ ਅੱਜ ਤੜਕਸਾਰ ਕਰੀਬ 2 ਵਜੇ ਦੇ ਕਰੀਬ ਗੋਲੀਆਂ ਚਲਣ ਕਾਰਨ ਇਕ ਘਰ ਨੂੰ ਪਹੁੰਚੇ ਨੁਕਸਾਨ ਤੋਂ ਬਾਅਦ ਹੋਈ ਹੈ। ਜਦੋਂ ਘਰ ‘ਤੇ ਗੋਲੀਆਂ ਚੱਲੀਆਂ ਤਾਂ ਪਰਿਵਾਰਿਕ ਮੈਂਬਰ ਘਰ ਦੇ ਅੰਦਰ ਮੌਜੂਦ ਸਨ ਪਰ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ। ਇਹ ਸ਼ੂਟਿੰਗ ਐਕਸਟੋਰਸ਼ਨ ਅਤੇ ਹੋਰ ਜਾਂਚਾਂ ਨਾਲ ਜੁੜੀ ਹੋਣ ਦਾ ਸ਼ੱਕ ਹੈ। ਹੁਣ ਕੇਸ BC ਐਕਸਟੋਰਸ਼ਨ ਟਾਸਕ ਫੋਰਸ ਦੇ ਅਧੀਨ ਹੈ। ਪੁਲਿਸ ਉਹਨਾਂ ਤੋਂ ਸੂਚਨਾ ਜਾਂ ਫੁੱਟੇਜ ਮੰਗ ਰਹੀ ਹੈ ਜੋ 56 ਐਵੇਨਿਊ ਅਤੇ ਕਿੰਗ ਜਾਰਜ ਬੁਲੇਵਾਰਡ ਦੇ ਇਲਾਕੇ ਵਿੱਚ ਹੋਰ ਜਾਣਕਾਰੀ ਦੇ ਸਕਦੇ ਹਨ।

