ਬ੍ਰਿਟਿਸ਼ ਕੋਲੰਬੀਆ :ਡੈਲਟਾ ਪੁਲਿਸ ਇਕ ਟਾਰਗੇਟ ਸ਼ੂਟਿੰਗ ਦੀ ਜਾਂਚ ਕਰ ਰਹੀ ਹੈ, ਜਿਸਨੂੰ ਉਹ ਜਬਰੀ ਵਸੂਲੀ ਨਾਲ ਜੁੜਿਆ ਮਾਮਲਾ ਮੰਨ ਰਹੀ ਹੈ। ਇਹ ਸ਼ੂਟਿੰਗ ਕੱਲ੍ਹ ਤੜਕਸਾਰ 2:43 ਵਜੇ 112 ਸਟ੍ਰੀਟ ਅਤੇ 78ਬੀ ਐਵਨਿਊ ਨੇੜੇ ਇਕ ਘਰ ‘ਚ ਹੋਈ। ਘਰ ‘ਤੇ ਕਈ ਗੋਲੀਆਂ ਚਲਾਈਆਂ ਗਈਆਂ, ਜਦੋਂ ਅੰਦਰ ਲੋਕ ਮੌਜੂਦ ਸਨ, ਪਰ ਕਿਸੇ ਨੂੰ ਚੋਟ ਨਹੀਂ ਆਈ। ਸੀਸੀਟੀਵੀ ਫੁਟੇਜ ‘ਚ ਦਿਖਾਇਆ ਗਿਆ ਕਿ ਇਕ ਸ਼ੱਕੀ ਵਿਅਕਤੀ ਸਫੇਦ SUV ‘ਚੋਂ ਬਾਹਰ ਨਿਕਲਿਆ, ਘਰ ਵੱਲ ਕਈ ਗੋਲੀਆਂ ਚਲਾਈਆਂ ਤੇ ਫਿਰ ਭੱਜ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇਹ ਹਮਲਾ ਐਸਟੋਰਸ਼ਾਨ ਦੇ ਮਾਮਲੇ ਨਾਲ ਸੰਬੰਧਿਤ ਹੈ ਤੇ ਉਹ ਹੋਰ ਏਜੰਸੀਆਂ ਨਾਲ ਮਿਲ ਕੇ ਇਸਦੇ ਹੋਰ ਮਾਮਲਿਆਂ ਨਾਲ ਲਿੰਕ ਖੋਜ ਰਹੀ ਹੈ।
ਉੱਥੇ ਹੀ ਸਰੀ ਪੁਲਿਸ ਵੀ ਇੱਕ ਘਰ ‘ਤੇ ਹੋਈ ਸ਼ੂਟਿੰਗ ਦੀ ਜਾਂਚ ਕਰ ਰਹੀ ਹੈ। ਇਹ ਘਟਨਾ ਵੀ ਐਤਵਾਰ 2:43 ਵਜੇ 124ਵੀਂ ਸਟ੍ਰੀਟ ਨੇੜੇ 78ਵੀਂ ਐਵਨਿਊ ‘ਤੇ ਵਾਪਰੀ। ਪੁਲਿਸ ਨੂੰ ਘਰ ਦੇ ਬਾਹਰ ਗੋਲੀ ਦੇ ਨਿਸ਼ਾਨ ਮਿਲੇ, ਪਰ ਕਿਸੇ ਨੂੰ ਸੱਟ ਨਹੀਂ ਲੱਗੀ। ਘਟਨਾ ਵੇਲੇ ਘਰ ਅੰਦਰ ਕਈ ਲੋਕ ਮੌਜੂਦ ਸਨ। ਪੁਲਿਸ ਇਲਾਕੇ ਤੋਂ ਸਬੂਤ ਇਕੱਠੇ ਕਰ ਰਹੀ ਹੈ ਤੇ ਮਕਸਦ ਦੀ ਜਾਂਚ ਕਰ ਰਹੀ ਹੈ। । ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਦੋਵੇਂ ਮਾਮਲੇ ਆਪਸ ਵਿੱਚ ਜੁੜੇ ਹੋ ਸਕਦੇ ਹਨ ਜਾਂ ਨਹੀਂ। ਜਿਸ ਕੋਲ ਵੀ ਡੈਸ਼ਕੈਮ ਫੁਟੇਜ ਜਾਂ ਜਾਣਕਾਰੀ ਹੋਵੇ, ਉਹ ਸਰੀ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ।

