ਬ੍ਰਿਟਿਸ਼ ਕੋਲੰਬੀਆ :ਸਰੀ ‘ਚ ਅਧਿਆਪਕ ਚੇਤਾਵਨੀ ਦੇ ਰਹੇ ਹਨ ਕਿ ਸਕੂਲ ਡਿਸਟ੍ਰਿਕਟ ਵਿੱਚ ਸਹਾਇਕ ਸਟਾਫ਼ ਦੀ ਘਾਟ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਗੰਭੀਰ ਚੁਣੌਤੀਆਂ ਪੈਦਾ ਕਰ ਰਹੀ ਹੈ। Education assistants ਦਾ ਕਹਿਣਾ ਹੈ ਕਿ ਕੰਮ ਦਾ ਬੋਝ ਬਹੁਤ ਵੱਧ ਗਿਆ ਹੈ, ਕਈ ਵਾਰੀ ਇਕ ਸਹਾਇਕ ਪੰਜ ਜਾਂ ਛੇ ਵਿਦਿਆਰਥੀਆਂ ਦੀ ਦੇਖਭਾਲ ਕਰਦਾ ਹੈ ਅਤੇ ਬਰੇਕ ਨਹੀਂ ਲੈ ਸਕਦਾ। ਕੰਮ ਕਰਨ ਦੀਆਂ ਮਾੜੀਆਂ ਸਥਿਤੀਆਂ ਕਾਰਨ ਕਈ ਕਰਮਚਾਰੀ ਛੱਡ ਕੇ ਜਾ ਰਹੇ ਹਨ, ਅਤੇ ਕੁਝ ਵਿਦਿਆਰਥੀ ਪੂਰੇ ਸਮੇਂ ਸਕੂਲ ਨਹੀਂ ਆ ਸਕਦੇ, ਜਿਸ ਨਾਲ ਉਹ ਪਿੱਛੇ ਰਹਿ ਰਹੇ ਹਨ। 33 ਮਿਲੀਅਨ ਡਾਲਰ ਦੇ ਬਚਤ ਬਾਵਜੂਦ, ਜ਼ਿਲ੍ਹਾ ਪਹਿਲਾਂ ਕੱਟੀਆਂ ਹੋਈਆਂ 50 EA ਪੋਜ਼ੀਸ਼ਨਾਂ ਨੂੰ ਮੁੜ ਨਹੀਂ ਲਗਾ ਰਿਹਾ, ਜਿਸਦਾ ਕਾਰਨ ਬਜਟ ਅਤੇ ਘੱਟ ਦਾਖਲੇ ਦੱਸੇ ਜਾ ਰਹੇ ਹਨ। ਯੂਨੀਅਨ ਅਤੇ ਟੀਚਰ ਐਸੋਸੀਏਸ਼ਨ ਇਸ ਗੱਲ ‘ਤੇ ਜ਼ੋਰ ਦੇ ਰਹੇ ਹਨ ਕਿ ਵਿਦਿਆਰਥੀਆਂ ਨੂੰ ਸਮਾਨ ਸਿੱਖਿਆ ਦੇਣ ਲਈ ਵੱਧ ਸਹਾਇਤਾ ਦੀ ਤੁਰੰਤ ਲੋੜ ਹੈ।

