ਬ੍ਰਿਟਿਸ਼ ਕੋਲੰਬੀਆ:ਬੀ.ਸੀ. ਕਨਜ਼ਰਵੇਟਿਵ ਪਾਰਟੀ ਨੇ ਆਪਣੇ ਸਰੀ-ਕਲੋਵਰਡੇਲ ਦੇ ਐਮ.ਐਲ.ਏ. ਐਲੀਨੋਰ ਸਟਰਕੋ ਨੂੰ ਕਾਕਸ ਤੋਂ ਕੱਢ ਦਿੱਤਾ ਹੈ। ਦੋਸ਼ ਹੈ ਕਿ ਉਹ ਪਾਰਟੀ ਲੀਡਰ ਜੌਨ ਰਸਟੈਡ ਦੇ ਖਿਲਾਫ ਸਮਰਥਨ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਰਸਟੈਡ ਨੇ ਹਾਲ ਹੀ ਵਿੱਚ ਲੀਡਰਸ਼ਿਪ ਰਿਵਿਊ ਵਿੱਚ ਕਰੀਬ 71 ਪ੍ਰਤੀਸ਼ਤ ਵੋਟਾਂ ਨਾਲ ਜਿੱਤ ਹਾਸਲ ਕੀਤੀ। ਸਟਰਕੋ ਨੇ ਪਹਿਲਾਂ ਵੋਟਿੰਗ ਵਿੱਚ ਗੜਬੜਾਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਸੀ, ਪਰ ਸੂਤਰਾਂ ਦਾ ਕਹਿਣਾ ਹੈ ਕਿ ਨਤੀਜੇ ਸਾਫ਼ ਹੋਣ ਤੋਂ ਬਾਅਦ ਵੀ ਉਹ ਰਸਟੈਡ ਨੂੰ ਹਟਾਉਣ ਲਈ ਕੋਸ਼ਿਸ਼ ਕਰਦੀ ਰਹੀ। ਸਟਰਕੋ ਪਹਿਲਾਂ ਬੀ.ਸੀ. ਲਿਬਰਲ ਨਾਲ ਸੀ ਪਰ 2024 ਚੋਣ ਤੋਂ ਪਹਿਲਾਂ ਕਨਜ਼ਰਵੇਟਿਵਜ਼ ਨਾਲ ਜੁੜ ਗਈ ਸੀ ਅਤੇ ਪਬਲਿਕ ਸੇਫਟੀ ਦੀ ਕਰਿਟਿਕ ਵਜੋਂ ਕੰਮ ਕਰ ਰਹੀ ਸੀ। ਮਾਹਰਾਂ ਦਾ ਕਹਿਣਾ ਹੈ ਕਿ ਉਸ ਨੂੰ ਹਟਾਉਣ ਨਾਲ ਪਾਰਟੀ ਅੰਦਰ ਉਥਲ-ਪੁਥਲ ਹੋ ਸਕਦੀ ਹੈ।

