Skip to main content

ਬ੍ਰਿਟਿਸ਼ ਕੋਲੰਬੀਆ:ਕੈਨੇਡੀਅਨ ਟੈਕਸਪੇਅਰਜ਼ ਫੈਡਰੇਸ਼ਨ ਨੇ ਬੀ.ਸੀ. ਸਰਕਾਰ ਦੇ ਕਰਮਚਾਰੀਆਂ ‘ਤੇ ਪਿਛਲੇ ਸਾਲ ਮਹਿੰਗੀਆਂ ਹੇਲੀਜੈੱਟ ਉਡਾਣਾਂ ‘ਤੇ \$2,20,000 ਤੋਂ ਵੱਧ ਖਰਚ ਕਰਨ ਲਈ ਨਿਸ਼ਾਨਾ ਸਾਧਿਆ ਹੈ, ਜਦੋਂਕਿ ਸਸਤੀ BC ਫੈਰੀਆਂ ਵੀ ਉਪਲਬਧ ਸਨ। ਇਸਨੂੰ ਫ਼ਜ਼ੂਲ ਖਰਚ ਕਿਹਾ ਗਿਆ, ਖ਼ਾਸ ਕਰਕੇ ਜਦੋਂ ਸਰਕਾਰ ਆਪਣੇ ਵਿਭਾਗਾਂ ਨੂੰ ਖਰਚ ਘਟਾਉਣ ਲਈ ਕਹਿ ਰਹੀ ਹੈ। ਸਿਰਫ਼ ਟੂਰਿਜ਼ਮ ਮੰਤਰਾਲੇ ਨੇ ਹੀ \$93,000 ਖਰਚ ਕੀਤੇ, ਹੋਰ ਮੰਤਰਾਲਿਆਂ ਨੇ ਵੀ ਹਜ਼ਾਰਾਂ ਡਾਲਰ ਖਰਚੇ। ਫਾਇਨੈਂਸ ਮੰਤਰਾਲੇ ਨੇ ਕਿਹਾ ਕਿ ਖਰਚੇ ਘਟਾਉਣ ਦੇ ਕਦਮ ਪਹਿਲਾਂ ਹੀ ਲਾਏ ਜਾ ਰਹੇ ਹਨ ਅਤੇ ਸਾਰੇ ਵਿਭਾਗ ਯਾਤਰਾ, ਭਰਤੀ ਅਤੇ ਠੇਕਿਆਂ ਵਿੱਚ ਕਟੌਤੀ ਕਰ ਰਹੇ ਹਨ। ਨਾਲ ਹੀ ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ ਯਾਤਰਾ ਦੇ ਫੈਸਲੇ ਜ਼ਰੂਰਤ, ਅਤੇ ਕੀਮਤ ਦੇ ਆਧਾਰ ‘ਤੇ ਕੀਤੇ ਜਾਂਦੇ ਹਨ।

Leave a Reply