Skip to main content

ਨਿਊਜ਼ ਰੂਮ :ਪੰਜਾਬੀ ਗਾਇਕ ਰਾਜਵੀਰ ਜਵੰਦਾ 12 ਦਿਨ ਹਸਪਤਾਲ ‘ਚ ਜ਼ੇਰੇ ਇਲਾਜ ਰਹਿਣ ਤੋਂ ਬਾਅਦ ਫਾਨੀ ਦੁਨੀਆਂ ਛੱਡਕੇ ਚਲੇ ਗਏ ਹਨ। ਬੁੱਧਵਾਰ ਸਵੇਰੇ 10:55 ਵਜੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜ਼ਿਕਰਯੋਗ ਹੈ ਕਿ ਲੰਘੇ 27 ਸਤੰਬਰ ਨੂੰ ਰਾਜਵੀਰ ਜਵੰਦਾ ਆਪਣੀ ਮੋਟਰ ਸਾਈਕਲ ‘ਤੇ ਸ਼ਿਮਲਾ ਜਾ ਰਹੇ ਸਨ ਜਦੋਂ ਹਾਦਸੇ ਦਾ ਸ਼ਿਕਾਰ ਹੋ ਗਏ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਪਿੰਜੌਰ-ਨਾਲਾਗੜ੍ਹ ਸੜਕ ‘ਤੇ ਦੋ ਬਲਦ ਦਿਖਾਈ ਦਿੱਤੇ ਅਤੇ ਜਵੰਦਾ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ, ਸਾਹਮਣੇ ਤੋਂ ਆ ਰਹੀ ਬੋਲੈਰੋ ਨਾਲ ਜਾ ਟਕਰਾਏ।
ਹਾਦਸੇ ਤੋਂ ਬਾਅਦ, ਉਨ੍ਹਾਂ ਨੂੰ ਪਹਿਲਾਂ ਪੰਚਕੂਲਾ ਲਿਜਾਇਆ ਗਿਆ ਅਤੇ ਬਾਅਦ ‘ਚ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰਾਂ ਅਨੁਸਾਰ, ਉਨ੍ਹਾਂ ਦੇ ਦਿਮਾਗ ਤੱਕ ਆਕਸੀਜਨ ਦੀ ਘਾਟ ਕਾਰਨ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ ਅੰਤ ਬੁਧਵਾਰ ਸਵੇਰੇ 10.55 minute ਤੇ ਡਾਕ੍ਟਰ੍ਸ ਵੱਲੋਂ 35 ਸਾਲਾ ਜਵੰਦਾ ਨੂੰ ਮਿਰਤਕ ਐਲਾਨ ਦੱਤਾ।
ਦੱਸ ਦਈਏ ਕਿ ਜਵੰਦਾ ਨੇ ਸਾਲ 2018 ‘ਚ ਗਿੱਪੀ ਗਰੇਵਾਲ ਨਾਲ ਪੰਜਾਬੀ ਫਿਲਮ ਸੂਬੇਦਾਰ ਜੋਗਿੰਦਰ ਸਿੰਘ,2019 ‘ਚ ‘ਜਿੰਦ ਜਾਨ’ ਅਤੇ ਮਿੰਦੋ ਤਸੀਲਦਾਰਨੀ ‘ਚ ਵੀ ਕੰਮ ਕੀਤਾ ਸੀ। ਜਵੰਦਾ ਦਾ ਅੰਤਿਮ ਸੰਸਕਾਰ ਵੀਰਵਾਰ ਨੂੰ ਉਹਨਾਂ ਦੇ ਜੱਦੀ ਪਿੰਡ ਪੋਣਾ ਵਿਖੇ ਕੀਤਾ ਜਾਵੇਗਾ। ਉਹਨਾਂ ਦੇ ਦੁਨੀਆਂ ਤੋਂ ਚਲੇ ਜਾਣ ਕਾਰਨ ਪੌਲੀਵੁਡ ਅਤੇ ਮਿਊਜ਼ਿਕ ਇੰਡਸਟਰੀ ‘ਚ ਸੋਗ ਦੀ ਲਹਿਰ ਹੈ।

Leave a Reply