ਬ੍ਰਿਟਿਸ਼ ਕੋਲੰਬੀਆ :ਵਿਕਟੋਰੀਆ ਜਨਰਲ ਹਸਪਤਾਲ ਵਿੱਚ ਅਰਜੈਂਟ ਪੀਡਿਆਟ੍ਰਿਕ ਅਸੈਸਮੈਂਟ ਕਲੀਨਿਕ (UPAC) 1 ਸਤੰਬਰ ਨੂੰ ਬੰਦ ਹੋ ਜਾਵੇਗੀ, ਜਿਸਦਾ ਕਾਰਨ ਪੀਡਿਆਟ੍ਰਿਸ਼ਨਾਂ ਵਲੋਂ ਬਹੁਤ ਜ਼ਿਆਦਾ ਕੰਮ ਦਾ ਬੋਝ ਅਤੇ ਚਿੰਤਾਵਾਂ ਹਨ। ਇਹ ਕਲੀਨਿਕ, ਜੋ 2019 ਵਿੱਚ ਸ਼ੁਰੂ ਹੋਈ ਸੀ, ਬੱਚਿਆਂ ਨੂੰ ਫੌਰੀ ਸਪੈਸ਼ਲ ਕੇਅਰ ਪ੍ਰਦਾਨ ਕਰਦੀ ਸੀ ਅਤੇ ਐਮਰਜੈਂਸੀ ਵਿਭਾਗ ਵਿੱਚ ਉਡੀਕ ਸਮਾਂ ਘਟਾਉਂਦੀ ਸੀ।
ਆਈਲੈਂਡ ਹੈਲਥ ਦੱਸਦਾ ਹੈ ਕਿ ਪੀਡਿਆਟ੍ਰਿਕ ਸਰਵਿਸ ਦੀ ਮੰਗ ਵਧ ਗਈ ਹੈ, ਜਿਸ ਨਾਲ ਡਾਕਟਰ ਥੱਕੇ ਹੋਏ ਹਨ ਅਤੇ ਰਿਟੇਨਸ਼ਨ ਸਮੱਸਿਆਵਾਂ ਪੈਦਾਂ ਹੋਈਆਂ ਹਨ। ਉਹ ਪੀਡਿਆਟ੍ਰਿਸ਼ਨਾਂ ਨੂੰ ਸਹਾਰਾ ਦੇਣ ਅਤੇ ਸੇਵਾਵਾਂ ਜਾਰੀ ਰੱਖਣ ਲਈ ਨਵਾਂ ਸੇਵਾ ਮਾਡਲ ਅਤੇ ਭੁਗਤਾਨ ਪ੍ਰਬੰਧ ਬਣਾਉਣ ਉੱਤੇ ਕੰਮ ਕਰ ਰਹੇ ਹਨ।
ਇਸ ਦੌਰਾਨ, ਤੁਰੰਤ ਪੀਡਿਆਟ੍ਰਿਕ ਮਾਮਲੇ ਵਿਕਟੋਰੀਆ ਜਨਰਲ ਦੇ ਐਮਰਜੈਂਸੀ ਵਿਭਾਗ ਵਿੱਚ ਭੇਜੇ ਜਾਣੇ ਚਾਹੀਦੇ ਹਨ, ਜਿੱਥੇ ER ਡਾਕਟਰ ਮਰੀਜ਼ ਦੀ ਜਾਂਚ ਕਰ ਸਕਦੇ ਹਨ ਅਤੇ ਜ਼ਰੂਰਤ ਪੈਣ ‘ਤੇ ਪੀਡਿਆਟ੍ਰਿਸ਼ਨ ਨੂੰ ਬੁਲਾ ਸਕਦੇ ਹਨ। ਅਰਧ-ਤੁਰੰਤ ਮਾਮਲੇ (ਚਾਰ ਹਫ਼ਤੇ ਦੇ ਅੰਦਰ) ਆਨ-ਕਾਲ ਪੀਡਿਆਟ੍ਰਿਸ਼ਨ ਦੁਆਰਾ ਸਾਂਭੇ ਜਾ ਸਕਦੇ ਹਨ।
ਇੰਟੀਰੀਅਰ ਹੈਲਥ ਨੇ ਕੇਲੋਨਾ ਜਨਰਲ ਹਸਪਤਾਲ ਵਿੱਚ ਪੂਰੀ ਪੀਡਿਆਟ੍ਰਿਕ ਸਰਵਿਸ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਅਤੇ ਮੰਗ ਪੂਰੀ ਕਰਨ ਲਈ ਨਵੇਂ ਪੀਡਿਆਟ੍ਰਿਸ਼ਨਾਂ ਨੂੰ ਵੀ ਜੋੜਿਆ ਜਾ ਰਿਹਾ ਹੈ।

