ਬ੍ਰਿਟਿਸ਼ ਕੋਲੰਬੀਆ :ਬੀ.ਸੀ. ਦੇ ਇੱਕ ਜੱਜ ਨੇ ਫੈਸਲਾ ਕੀਤਾ ਹੈ ਕਿ ਵੈਨਕੂਵਰ ਵਿੱਚ 11 ਲੋਕਾਂ ਦੀ ਮੌਤ ਵਾਲੇ ਲਾਪੂ-ਲਾਪੂ ਡੇ ਅਟੈਕ ਦੇ ਮੁਲਜ਼ਮ ਕਾਈ-ਜੀ ਐਡਮ ਲੋ ਨੂੰ ਮੁਕੱਦਮੇ ਦਾ ਸਾਹਮਣਾ ਕਰਨ ਲਈ ਮਾਨਸਿਕ ਤੌਰ ‘ਤੇ ਯੋਗ ਸਮਝਿਆ ਗਿਆ ਹੈ। ਲੋ ‘ਤੇ 26 ਅਪ੍ਰੈਲ ਨੂੰ ਭੀੜ ਵਾਲੀ ਸੜਕ ‘ਤੇ SUV ਚਲਾਉਣ ਦੇ 11 ਮਾਮਲੇ ਦਰਜ ਹਨ ਅਤੇ ਉਹ ਦੂਜੇ ਦਰਜੇ ਦੇ ਕਤਲ ਦੇ ਦੋਸ਼ਾਂ ਦਾ ਵੀ ਸਾਹਮਣਾ ਕਰ ਰਿਹਾ ਹੈ। ਮਾਨਸਿਕ ਯੋਗਤਾ ਸੁਣਵਾਈ ਦੇ ਵੇਰਵਿਆਂ ਦੀ ਰਿਪੋਰਟਿੰਗ ‘ਤੇ ਪਾਬੰਦੀ ਸੀ, ਪਰ ਨਤੀਜਾ ਹੁਣ ਸਾਹਮਣੇ ਆ ਗਿਆ ਹੈ। ਇਸ ਹਮਲੇ ਨੇ ਵੈਨਕੂਵਰ ਵਿੱਚ ਜਨਤਕ ਸਮਾਗਮਾਂ ਦੀ ਸੁਰੱਖਿਆ ਸਮੀਖਿਆ ਨੂੰ ਪ੍ਰੇਰਿਤ ਕੀਤਾ, ਜਿਸ ਵਿਚ ਪਤਾ ਲੱਗਿਆ ਕਿ ਈਵੈਂਟ ਦੀ ਤਿਆਰੀ ਦੌਰਾਨ ਸੁਰੱਖਿਆ ਨੂੰ ਲੈਕੇ ਸਾਰੇ ਪ੍ਰੋਟੋਕਾਲ ਦੀ ਪਾਲਣਾ ਕੀਤੀ ਗਈ ਸੀ।

