ਨਨਾਇਮੋ: ਨਨਾਇਮੋ ਸਿਟੀ ਵੱਲੋਂ ਅੱਗ ਲੱਗਣ ਦੀਆਂ ਘਟਨਾਵਾਂ ‘ਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ, ਜਿਸ ਕਾਰਨ ਹੁਣ ਅਗਲੇ ਦੋ ਸਾਲਾਂ ਵਿੱਚ ਅੱਗ ਬੁਝਾਊ ਦਸਤੇ ਲਈ 40 ਹੋਰ ਨਵੇਂ ਮੈਂਬਰਾਂ ਨੂੰ ਭਰਤੀ ਕੀਤਾ ਜਾਵੇਗਾ। ਇਸ ਤਹਿਤ 21 ਨਵੀਆਂ ਭਰਤੀਆਂ ਇਸੇ ਸਾਲ ਕੀਤੀਆਂ ਜਾਣਗੀਆਂ।
ਨਨਾਇਮੋ ਫਾਇਰ ਰੈਸਕਿਊ ਦੇ ਮੁਖੀ ਦਾ ਕਹਿਣਾ ਹੈ ਕਿ ਲਗਾਤਾਰ ਵਧਦੀ ਅਬਾਦੀ ਕਾਰਨ ਇਹ ਵਾਧਾ ਵੀ ਲਾਜ਼ਮੀ ਹੈ।
ਜ਼ਿਕਰਯੋਗ ਹੈ ਕਿ ਮਾਨਸਿਕ ਸਿਹਤ ਅਤੇ ਨਸ਼ਾਖੋਰੀ ਤੋਂ ਇਲਾਵਾ ਜਲਵਾਯੂ ਪਰਿਵਰਤਨ ਅੱਗ ਦੀਆਂ ਘਟਨਾਵਾਂ ਦੇ ਵਧਣ ਦਾ ਮੁੱਖ ਕਾਰਨ ਦੱਸਿਆ ਜਾ ਰਹਾ ਹੈ।

Leave a Reply