ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇਸ਼ ਦੇ 130 ਕਰੋੜ ਲੋਕਾਂ ਨੂੰ ਨਾਲ ਲੈ ਕੇ ਭਾਰਤ ਨੂੰ ਵਿਸ਼ਵ ਦਾ ਨੰਬਰ 1 ਦੇਸ਼ ਬਣਾਉਣਗੇ। ਇਸ ਦੇ ਲਈ ਉਹ ਭਲਕੇ ਹਰਿਆਣਾ ‘ਚ ਆਪਣੇ ਜਨਮ ਸਥਾਨ ਹਿਸਾਰ ਤੋਂ ਮੇਕ ਇੰਡੀਆ ਨੰਬਰ 1 ਮੁਹਿੰਮ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਕਿਹਾ ਕਿ ਅਸੀਂ ਮਿਲ ਕੇ ਭਾਰਤ ਨੂੰ ਦੁਨੀਆ ਦਾ ਨੰਬਰ 1 ਦੇਸ਼ ਬਣਾਉਣਾ ਹੈ ਅਤੇ ਹਰ ਦੇਸ਼ ਵਾਸੀ ਨੂੰ ਇਸ ਮੁਹਿੰਮ ਨਾਲ ਜੋੜਨਾ ਹੈ। ਇਸ ਦੇ ਲਈ ਮੈਂ ਦੇਸ਼ ਭਰ ਦੀ ਯਾਤਰਾ ਕਰਾਂਗਾ। ਤੁਸੀਂ 9510001000 ਨੰਬਰ ‘ਤੇ ਮਿਸਡ ਕਾਲ ਦੇ ਕੇ ਇਸ ਮੁਹਿੰਮ ਨਾਲ ਜੁੜ ਸਕਦੇ ਹੋ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਰਤ ਨੂੰ ਦੁਨੀਆ ਦਾ ਨੰਬਰ 1 ਦੇਸ਼ ਬਣਾਉਣ ਲਈ ਸਭ ਤੋਂ ਪਹਿਲਾਂ ਸਾਨੂੰ ਆਪਣੇ ਬੱਚਿਆਂ ਨੂੰ ਵਧੀਆ ਅਤੇ ਮੁਫਤ ਸਿੱਖਿਆ ਦੇਣੀ ਹੋਵੇਗੀ ਅਤੇ ਦੇਸ਼ ਭਰ ਦੇ ਸਕੂਲਾਂ ਨੂੰ ਸ਼ਾਨਦਾਰ ਬਣਾਉਣਾ ਹੋਵੇਗਾ। ਇਹ ਕੰਮ 75 ਸਾਲ ਪਹਿਲਾਂ ਸ਼ੁਰੂ ਹੋ ਜਾਣਾ ਚਾਹੀਦਾ ਸੀ ਪਰ ਚੰਗੀ ਗੱਲ ਇਹ ਹੈ ਕਿ ਇਹ ਹੁਣ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਹੈ ਕਿ ਦੇਸ਼ ਦੇ 14500 ਸਰਕਾਰੀ ਸਕੂਲਾਂ ਨੂੰ ਆਧੁਨਿਕ ਬਣਾਇਆ ਜਾਵੇਗਾ, ਪਰ ਇਸ ਨਾਲ ਕੀ ਹੋਵੇਗਾ? ਦੇਸ਼ ਭਰ ਵਿੱਚ 10.50 ਲੱਖ ਸਰਕਾਰੀ ਸਕੂਲ ਹਨ। ਜੇਕਰ ਅਸੀਂ ਇੱਕ ਸਾਲ ਵਿੱਚ ਸਿਰਫ਼ 14500 ਸਕੂਲਾਂ ਵਿੱਚ ਸੁਧਾਰ ਕਰੀਏ ਤਾਂ 10.50 ਲੱਖ ਸਕੂਲਾਂ ਨੂੰ ਸੁਧਾਰਨ ਵਿੱਚ 70-80 ਸਾਲ ਲੱਗ ਜਾਣਗੇ। ਇਸ ਲਈ ਮੈਂ ਪ੍ਰਧਾਨ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਸਾਰੀਆਂ ਰਾਜ ਸਰਕਾਰਾਂ ਨਾਲ ਮਿਲ ਕੇ ਇੱਕ ਯੋਜਨਾ ਬਣਾਈ ਜਾਵੇ, ਤਾਂ ਜੋ ਅਗਲੇ 5 ਸਾਲਾਂ ਵਿੱਚ ਦੇਸ਼ ਦੇ ਸਾਰੇ 10.50 ਲੱਖ ਸਰਕਾਰੀ ਸਕੂਲਾਂ ਨੂੰ ਇਕੱਠੇ ਆਧੁਨਿਕ ਬਣਾਉਣ ਦਾ ਟੀਚਾ ਹਾਸਲ ਕੀਤਾ ਜਾ ਸਕੇ।

 

ਜੇਕਰ ਦੇਸ਼ ਦੇ 130 ਕਰੋੜ ਲੋਕ ਇਕੱਠੇ ਹੋ ਜਾਣ ਤਾਂ ਭਾਰਤ ਨੂੰ ਦੁਨੀਆ ਦਾ ਨੰਬਰ ਇਕ ਦੇਸ਼ ਬਣਨ ਤੋਂ ਕੋਈ ਨਹੀਂ ਰੋਕ ਸਕਦਾ : ਅਰਵਿੰਦ ਕੇਜਰੀਵਾਲ

ਅੱਜ ਇੱਕ ਡਿਜੀਟਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਅਸੀਂ ਮੇਕ ਇੰਡੀਆ ਨੰਬਰ ਨਾਮ ਦੀ ਇੱਕ ਮੁਹਿੰਮ ਸ਼ੁਰੂ ਕੀਤੀ। ਦੇਸ਼ ਦੇ 130 ਕਰੋੜ ਲੋਕਾਂ ਦਾ ਸੁਪਨਾ ਹੈ ਕਿ ਭਾਰਤ ਦੁਨੀਆ ਦਾ ਨੰਬਰ ਇਕ ਦੇਸ਼ ਬਣ ਜਾਵੇ। ਲੋਕਾਂ ਦਾ ਸਵਾਲ ਹੈ ਕਿ ਸਾਨੂੰ ਆਜ਼ਾਦੀ ਮਿਲੇ 75 ਸਾਲ ਬੀਤ ਚੁੱਕੇ ਹਨ, ਫਿਰ ਵੀ ਭਾਰਤ ਪਛੜਿਆ ਕਿਉਂ ਹੈ? ਇਸ ਸਮੇਂ ਦੌਰਾਨ ਕਿੰਨੇ ਦੇਸ਼ ਸਾਡੇ ਤੋਂ ਅੱਗੇ ਨਿਕਲ ਗਏ ਹਨ? ਅੱਜ ਜਦੋਂ ਦੁਨੀਆਂ ਵਿੱਚ ਇਹ ਕਿਹਾ ਜਾਂਦਾ ਹੈ ਕਿ ਭਾਰਤ ਇੱਕ ਗਰੀਬ ਅਤੇ ਪਛੜਿਆ ਦੇਸ਼ ਹੈ ਤਾਂ ਬਹੁਤ ਦੁੱਖ ਹੁੰਦਾ ਹੈ। ਦੇਸ਼ ਦੇ 130 ਕਰੋੜ ਲੋਕਾਂ ਦਾ ਇਹ ਸੁਪਨਾ ਹੈ ਕਿ ਭਾਰਤ ਦੁਨੀਆ ਦਾ ਨੰਬਰ ਇਕ, ਵਿਕਸਤ, ਅਮੀਰ, ਸਭ ਤੋਂ ਵਧੀਆ ਅਤੇ ਸ਼ਕਤੀਸ਼ਾਲੀ ਦੇਸ਼ ਬਣੇ। ਪਿਛਲੇ 75 ਸਾਲਾਂ ਵਿੱਚ ਰਿਵਾਇਤੀ ਲੀਡਰਾਂ ਅਤੇ ਇਹਨਾਂ ਦੀਆਂ ਪਾਰਟੀਆਂ ਕਾਰਨ ਭਾਰਤ ਪਿਛੜ ਗਿਆ ਹੈ। ਜੇਕਰ ਦੇਸ਼ ਨੂੰ ਇਨ੍ਹਾਂ ਦੇ ਭਰੋਸੇ ‘ਤੇ ਛੱਡ ਦਿੱਤਾ ਜਾਵੇ ਤਾਂ ਭਾਰਤ ਅਗਲੇ 75 ਸਾਲਾਂ ਤੱਕ ਵੀ ਪਛੜਿਆ ਦੇਸ਼ ਹੀ ਰਹੇਗਾ। ਹੁਣ 130 ਕਰੋੜ ਲੋਕਾਂ ਨੂੰ ਇਕੱਠੇ ਹੋਣਾ ਪਵੇਗਾ ਅਤੇ 130 ਕਰੋੜ ਲੋਕਾਂ ਨੂੰ ਇੱਕ ਗਠਜੋੜ ਬਣਾਉਣਾ ਪਵੇਗਾ। ਦੇਸ਼ ਦੇ 130 ਕਰੋੜ ਲੋਕਾਂ ਨੂੰ ਇੱਕ ਟੀਮ ਅਤੇ ਇੱਕ ਪਰਿਵਾਰ ਵਾਂਗ ਮਿਲ ਕੇ ਕੰਮ ਕਰਨਾ ਹੋਵੇਗਾ। ਜੇਕਰ ਦੇਸ਼ ਦੇ 130 ਕਰੋੜ ਲੋਕ ਇਕੱਠੇ ਹੋ ਜਾਣ ਤਾਂ ਭਾਰਤ ਨੂੰ ਦੁਨੀਆ ਦਾ ਨੰਬਰ ਇਕ ਦੇਸ਼ ਬਣਾਉਣ ਤੋਂ ਕੋਈ ਨਹੀਂ ਰੋਕ ਸਕਦਾ। ਦੇਸ਼ ਦੇ ਲੋਕਾਂ ਨੂੰ ਇਕੱਠੇ ਇਸ ਮੁਹਿੰਮ ਨਾਲ ਜੋੜਨ ਲਈ ਮੈਂ ਦੇਸ਼ ਭਰ ਦੀ ਯਾਤਰਾ ਕਰਾਂਗਾ। ਮੈਂ ਹਰ ਸੂਬੇ ਵਿੱਚ ਜਾਵਾਂਗਾ। ਲੋਕਾਂ ਨੂੰ ਮਿਲਾਂਗਾ ਅਤੇ ਲੋਕਾਂ ਨੂੰ ਇਸ ਅੰਦੋਲਨ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗਾ। ਕੱਲ੍ਹ ਮੈਂ ਇਸ ਮੁਹਿੰਮ ਦੀ ਸ਼ੁਰੂਆਤ ਕਰ ਰਿਹਾ ਹਾਂ।

 

9510001000 ‘ਤੇ ਮਿਸਡ ਕਾਲ ਦੇ ਕੇ ਤੁਸੀਂ ਮੇਕ ਇੰਡੀਆ ਨੰਬਰ-1 ਮੁਹਿੰਮ ਵਿੱਚ ਸ਼ਾਮਲ ਹੋ ਸਕਦੇ ਹੋ- ਅਰਵਿੰਦ ਕੇਜਰੀਵਾਲ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਆਪਣੇ ਜਨਮ ਸਥਾਨ ਹਰਿਆਣਾ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਿਹਾ ਹਾਂ। ਮੇਰਾ ਜਨਮ ਹਰਿਆਣਾ ਦੇ ਹਿਸਾਰ ਸਥਿਤ ਸ਼ਿਵਾਨੀ ਵਿੱਚ ਹੋਇਆ ਸੀ। ਮੈਂ ਇਸ ਸ਼ੁਭ ਅਤੇ ਪਵਿੱਤਰ ਯਾਤਰਾ ਦੀ ਸ਼ੁਰੂਆਤ ਹਿਸਾਰ ਤੋਂ ਕਰਨ ਜਾ ਰਿਹਾ ਹਾਂ। ਉਥੋਂ ਮੈਂ ਇਕ-ਇਕ ਕਰਕੇ ਸਾਰੇ ਰਾਜਾਂ ਵਿਚ ਜਾਵਾਂਗਾ ਅਤੇ ਲੋਕਾਂ ਨੂੰ ਜੋੜਾਂਗਾ। ਕੋਈ ਵੀ ਜੋ ਮੇਕ ਇੰਡੀਆ ਨੰਬਰ-1 ਮੁਹਿੰਮ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ, ਉਹ ਇਸ ਨੰਬਰ 9510001000 ‘ਤੇ ਮਿਸ ਕਾਲ ਕਰਕੇ ਸਾਡੇ ਨਾਲ ਜੁੜ ਸਕਦਾ ਹੈ।

 

ਦੇਸ਼ ਆਜ਼ਾਦ ਹੁੰਦੇ ਹੀ ਸਭ ਤੋਂ ਪਹਿਲਾਂ ਦੇਸ਼ ਦੇ ਕੋਨੇ-ਕੋਨੇ ‘ਚ ਸ਼ਾਨਦਾਰ ਸਰਕਾਰੀ ਸਕੂਲ ਬਣਾਏ ਜਾਣੇ ਚਾਹੀਦੇ ਸਨ- ਅਰਵਿੰਦ ਕੇਜਰੀਵਾਲ

‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਕਈ ਵਾਰ ਕਿਹਾ ਹੈ ਕਿ ਭਾਰਤ ਨੂੰ ਦੁਨੀਆ ਦਾ ਨੰਬਰ ਇਕ ਦੇਸ਼ ਬਣਾਉਣ ਲਈ ਬਹੁਤ ਕੰਮ ਕਰਨ ਦੀ ਲੋੜ ਹੈ। ਪਰ ਜ਼ਰੂਰੀ ਸ਼ਰਤ ਇਹ ਹੈ ਕਿ ਜਦੋਂ ਤੱਕ ਸਾਡੇ ਦੇਸ਼ ਦਾ ਹਰ ਬੱਚਾ ਉੱਤਮ, ਆਲੀਸ਼ਾਨ ਅਤੇ ਪਹਿਲੇ ਦਰਜੇ ਦੀ ਸਿੱਖਿਆ ਪ੍ਰਾਪਤ ਨਹੀਂ ਕਰੇਗਾ, ਜਿਸ ਤਰ੍ਹਾਂ ਅਮੀਰਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਸਿੱਖਿਆ ਪ੍ਰਾਪਤ ਕਰਦੇ ਹਨ, ਉਸੇ ਤਰ੍ਹਾਂ ਦੀ ਸਿੱਖਿਆ ਇਸ ਦੇਸ਼ ਦੇ ਹਰ ਬੱਚੇ ਨੂੰ ਦਿੱਤੀ ਜਾਣੀ ਚਾਹੀਦੀ ਹੈ। ਭਾਵੇਂ ਉਹ ਗਰੀਬ ਪਰਿਵਾਰ ਦਾ ਹੋਵੇ ਜਾਂ ਮੱਧ ਵਰਗ, ਉਸ ਨੂੰ ਵਧੀਆ ਅਤੇ ਮੁਫਤ ਸਿੱਖਿਆ ਨਹੀਂ ਮਿਲੇਗੀ, ਉਦੋਂ ਤੱਕ ਦੇਸ਼ ਤਰੱਕੀ ਨਹੀਂ ਕਰੇਗਾ। ਸਾਡਾ ਦੇਸ਼ 1947 ਵਿੱਚ ਆਜ਼ਾਦ ਹੋਇਆ। ਉਸ ਤੋਂ ਬਾਅਦ ਅਸੀਂ ਕਈ ਖੇਤਰਾਂ ਵਿੱਚ ਤਰੱਕੀ ਕੀਤੀ। ਪਰ ਫਿਰ ਇੱਕ ਵੱਡੀ ਕਮੀ ਰਹਿ ਗਈ। ਦੇਸ਼ ਆਜ਼ਾਦ ਹੁੰਦਿਆਂ ਹੀ ਸਭ ਤੋਂ ਪਹਿਲਾਂ ਸਾਨੂੰ ਪਿੰਡਾਂ ਵਿੱਚ ਵਧੀਆ ਸਰਕਾਰੀ ਸਕੂਲ ਬਣਾਉਣੇ ਚਾਹੀਦੇ ਸਨ। ਹਰ ਕੋਨੇ ਦੇ ‘ਚ ਸ਼ਾਨਦਾਰ ਸਕੂਲ ਬਣਾਏ ਜਾਣੇ ਚਾਹੀਦੇ ਸਨ। ਜੇਕਰ ਇਹ ਕੰਮ ਉਸ ਸਮੇਂ ਕੀਤਾ ਹੁੰਦਾ ਤਾਂ ਅੱਜ ਭਾਰਤ ਦੇ ਲੋਕ ਪੜ੍ਹੇ-ਲਿਖੇ ਹੁੰਦੇ। ਜੇਕਰ ਅੱਜ ਪੂਰਾ ਦੇਸ਼ ਸਿੱਖਿਅਤ ਹੁੰਦਾ ਅਤੇ ਸਾਰੇ ਬੱਚਿਆਂ ਨੂੰ ਚੰਗੀ ਸਿੱਖਿਆ ਮਿਲੀ ਹੁੰਦੀ ਤਾਂ ਅੱਜ ਸਾਡਾ ਦੇਸ਼ ਗਰੀਬ ਨਾ ਹੁੰਦਾ। ਸਾਡੇ 75 ਸਾਲ ਖਰਾਬ ਹੋ ਗਏ ਹਨ।

Leave a Reply