ਵੈਨਕੂਵਰ: ਬੀ.ਸੀ. ਫੈਰੀਜ਼ ਵੱਲੋਂ ਅੱਜ ਕਈ ਸਮੁੰਦਰੀ ਸਫ਼ਰ ਰੱਦ ਕਰ ਦਿੱਤੇ ਗਏ। ਟਵਾੱਸਨ ਅਤੇ ਨਨਾਇਮੋ ਦੇ ਡਿਊਕ ਪੁਆਇੰਟ ਤੋਂ ਜਾਣ ਵਾਲੀਆਂ ਚਾਰ ਫੈਰੀਜ਼ ਅੱਜ ਪੂਰਾ ਦਿਨ ਬੰਦ ਰਹਿਣਗੀਆਂ। ਬੀ.ਸੀ. ਫੈਰੀਜ਼ ਮੁਤਾਬਕ, ਕੱਲ੍ਹ ਮੇਨ ਇੰਜਣ ਵਿੱਚ ਆਈ ਕਿਸੇ ਤਕਨੀਕੀ ਸਮੱਸਿਆ ਕਾਰਨ ਬੁੱਧਵਾਰ ਨੂੰ ਸਰਵਿਸ ਬੰਦ ਰਹੀ।

ਜ਼ਿਕਰਯੋਗ ਹੈ ਕਿ ਡਿਊਕ ਪੁਆਇੰਟ ਤੋਂ ਟਵਾੱਸਨ ਲਈ ਸਵੇਰੇ 9 ਵਜੇ ਅਤੇ ਦੁਪਹਿਰ 2 ਵਜੇ ਵਾਲੀ ਯਾਤਰਾ ਰੱਦ ਕਰ ਦਿੱਤੀ ਗਈ ਸੀ, ਅਤੇ ਓਥੋਂ ਵਾਪਸੀ ਲਈ ਆਉਣ ਵਾਲੀਆਂ ਸਵੇਰੇ 11:30 ਵਜੇ ਅਤੇ 4:30 ਵਜੇ ਵਾਲੀਆਂ ਯਾਤਰਾਵਾਂ ਬੰਦ ਕਰ ਦਿੱਤੀਆਂ ਗਈਆਂ।

ਬੀਸ.ਸੀ. ਫੈਰੀਜ਼ ਦਾ ਕਹਿਣਾ ਹੈ ਕਿ ਇਸ ਰੂਟ ਦੇ ਹੋਰ ਸਮੁੰਦਰੀ ਸਫ਼ਰ ਜਾਰੀ ਰਹਿਣ ਦੀ ਉਮੀਦ ਹੈ। ਇਸ ਤੋਂ ਇਲਾਵਾ ਕਿਸੇ ਹੋਰ ਸਫ਼ਰ ਵਿੱਚ ਜੇਕਰ ਜਗ੍ਹਾ ਹੋਵੇਗੀ ਤਾਂ ਯਤਰੀਆਂ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਜਾਵੇਗੀ।

 

Leave a Reply