ਐਬਟਸਫਰਡ:ਅੱਜ ਸਵੇਰੇ ਐਬਟਸਫਰਡ ਵਿਖੇ ਇੱਕ ਔਰਤ ਉਸ ਸਮੇਂ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਈ,ਜਦੋਂ ਇੱਕ ਵਾਹਨ ਨੇ ਉਸਨੂੰ ਟੱਕਰ ਮਾਰ ਦਿੱਤੀ।
ਪੁਲੀਸ ਅਧਿਕਾਰੀਆਂ ਨੂੰ ਅੱਜ ਸਵੇਰੇ ਚਾਰ ਵਜੇ ਕਿੰਗ ਰੋਡ ਅਤੇ ਰਿਵਰਸਾਈਡ ਰੋਡ ਦੀ ਇੰਟਰਸੈਕਸ਼ਨ ‘ਤੇ ਬੁਲਾਇਆ ਗਿਆ,ਜਦੋਂ ਪੁਲੀਸ ਅਧਿਕਾਰੀ ਪਹੁੰਚੇ ਤਾਂ ਇੱਕ 52 ਸਾਲਾ ਔਰਤ ਮਿਲੀ ਜਿਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ।
ਪੁਲੀਸ ਮੁਤਾਬਕ ਵਾਹਨ ਦਾ ਡ੍ਰਾਈਵਰ ਮੌਕੇ ‘ਤੇ ਮੌਜੂਦ ਰਿਹਾ ਅਤੇ ਜਾਂਚ ‘ਚ ਸਮਰਥਨ ਕੀਤਾ ਗਿਆ।
ਹੁਣ ਤੱਕ ਕੀਤੀ ਜਾਂਚ ‘ਚ ਇੰਪੇਅਰਮੈਂਟ ਨੂੰ ਇੱਕ ਫੈਕਟਰ ਮੰਨਿਆ ਜਾ ਰਿਹਾ ਹੈ।
ਪੁਲੀਸ ਵੱਲੋਂ ਜਾਂਚ ਅਧੀਨ ਕਿੰਗ ਰੋਡ ਅਤੇ ਰਿਵਰਸਾਈਡ ਰੋਡ ਬੰਦ ਰੱਖਿਆ ਜਾਵੇਗਾ,ਅਤੇ ਮੋਕੇ ਦਾ ਜਾਇਜ਼ਾ ਲਿਆ ਜਾ ਰਿਹਾ ਹੈ।
ਐਬਟਸਫਰਡ ਪੁਲੀਸ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਜੇਕਰ ਇਸ ਦੁਰਘਟਨਾ ਦੇ ਸਬੰਧ ‘ਚ ਕਿਸੇ ਨੂੰ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ 604-859-5225 ‘ਤੇ ਕਾੱਲ ਕਰ ਸੂਚਨਾ ਸਾਂਝੀ ਕਰ ਸਕਦਾ ਹੈ।

Leave a Reply