ਐਬਸਟਫੋਰਡ: ਐਬਸਟਫੋਰਡ ਸਿਟੀ ਵੱਲੋਂ ਇਸ ਵੀਕੈਂਡ ਮੌਕੇ ਯਾਤਰੀਆਂ ਨੂੰ ਹਾਈਵੇ-1 ‘ਤਟ ਯਾਤਰਾ ਕਰਨ ਸਮੇਂ ਦੇਰੀ ਨੂੰ ਧਿਆਨ ‘ਚ ਰੱਖਣ ਦੀ ਤਾਕੀਦ ਕੀਤੀ ਜਾ ਰਹੀ ਹੈ, ਕਿਉਂਕਿ ਅੱਜ ਤੋਂ ਲੈ ਕੇ ਐਤਵਾਰ ਤੱਕ ਸ਼ਹਿਰ ‘ਚ 61ਵਾਂ ਐਬਸਟਫੋਰਡ ਅੰਤਰਰਾਸ਼ਟਰੀ ਏਅਰਸ਼ੋਅ ਹੋਣ ਜਾ ਰਿਹਾ ਹੈ।

ਸਿਟੀ ਵੱਲੋਂ ਬੀ.ਸੀ. ਟ੍ਰਾਂਜ਼ਿਟ ਦੀ ਸਰਵਿਸ ਮੁਫ਼ਤ ਵਿੱਚ ਉਪਲੱਬਧ ਰਹੇਗੀ, ਜੋ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 6:30 ਵਜੇ ਤੱਕ ਜਾਰੀ ਰਹੇਗੀ।

ਦੱਸ ਦੇਈਏ ਕਿ ਐਬਟਸਫੋਰਡ ਏਅਰਸ਼ੋਅ ਸਾਈਟ ‘ਤੇ ਪਹੁੰਚਣ ਤੋਂ ਪਹਿਲਾਂ ਸ਼ਟਲ ਬੋਰਕੁਇਨ ਐਕਸਚੇਂਜ ਤੋਂ, ਓਲਡ ਯੇਲ ਅਤੇ ਕਲੀਅਰਬਰੂਕ ਰੋਡ , ਮੈਕਲੂਰ ਅਤੇ ਟਾਊਨਲਾਈਨ ਸੜਕਾਂ ਦੇ ਨਾਲ-ਨਾਲ ਹਾਈਸਟ੍ਰੀਟ ਮਾਲ ‘ਤੇ ਸਟਾਪ ਤੋਂ ਹੁੰਦੀ ਹੋਈ ਅੱਗੇ ਰਵਾਨਾ ਹੋਵੇਗੀ।
ਈਵੈਂਟ ਆਯੋਜਕਾਂ ਦਾ ਕਹਿਣਾ ਹੈ ਕਿ ਇਸ ਸਾਲ ਦਾ ਸ਼ੋਅ ,ਦੇਸ਼ ਦਾ ਸਭ ਤੋਂ ਵੱਡਾ ਏਅਰਸ਼ੋਅ ਹੈ।

ਏਅਰ ਸ਼ੋਅ ਵਿੱਚ ਏਰੋਬੈਟਿਕ ਰੁਟੀਨ ਅਤੇ ਪ੍ਰਦਰਸ਼ਨਾਂ ਦੇ ਨਾਲ ਮਿਲਟਰੀ ਅਤੇ ਸਿਵਿਲੀਅਨ ਜਹਾਜ਼ਾਂ ਦੁਆਰਾ

ਏਅਰਸ਼ੋਅ ਪੇਸ਼ ਕੀਤੇ ਜਾਣਗੇ। ਦਰਸ਼ਕ ਹਵਾਬਾਜ਼ੀ-ਥੀਮ ਵਾਲੀਆਂ ਪ੍ਰਦਰਸ਼ਨੀਆਂ, ਇੱਕ ਆਟੋਗ੍ਰਾਫ ਬੂਥ, ਬੱਚਿਆਂ ਲਈ ਇੰਟਰਐਕਟਿਵ ਡਿਸਪਲੇ, ਬੱਚਿਆਂ ਦਾ ਜ਼ੋਨ, ਫੂਡ ਟਰੱਕ ਅਤੇ ਕਰਾਫਟ ਬੀਅਰ ਟੈਂਟ ਵੀ ਦੇਖ ਸਕਣਗੇ।

Leave a Reply