ਬ੍ਰਿਟਿਸ਼ ਕੋਲੰਬੀਆ:ਐਵਾਲਾਂਚ ਕੈਨੇਡਾ ਵੱਲੋਂ ਖ਼ਾਸ ਚੇਤਾਵਨੀ ਜਾਰੀ ਕੀਤੀ ਗਈ ਹੈ,ਕਿਉਂਕਿ ਹਾਲ ਹੀ ‘ਚ ਆਏ ਤੂਫ਼ਾਨਾਂ ਕਾਰਨ ਬੀ.ਸੀ. ਦੀ ਸਾਊਥ ਕੋਸਟ ‘ਚ ਸਥਿਤੀ ਕਾਫੀ ਜ਼ਿਆਦਾ ਖ਼ਤਰਨਾਕ ਹੋ ਗਈ ਹੈ।
ਇਹ ਚੇਤਾਵਨੀ ਅੱਜ ਤੋਂ ਲੈ ਕੇ ਚਾਰ ਮਾਰਚ ਤੱਕ ਲਾਗੂ ਰਹੇਗੀ।
ਮਹਿਕਮੇ ਦਾ ਕਹਿਣਾ ਹੈ ਕਿ ਹਾਲ ਹੀ ਦੇ ਦਿਨਾਂ ‘ਚ ਵਧੇਰੇ ਮਾਤਰਾ ‘ਚ ਬਰਫ਼ਬਾਰੀ ਹੋਈ ਹੈ,ਜੋ ਕਿ ਸੋਕਾ ਪ੍ਰਭਾਵਿਤ ਖੇਤਰਾਂ ‘ਚ ਟਿਕੀ ਹੈ।
ਇਸ ਦੌਰਾਨ ਸਕੀਅਰਜ਼ ਨੂੰ ਸਾਵਧਾਨ ਰਹਿਣ ਲਈ ਕਿਹਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਲੰਘੇ ਸ਼ਨੀਵਾਰ ਅਲਬਰਟਾ ਸਰਹੱਦ ਨੇੜੇ ਵਾਪਰੇ ਐਵਾਲਾਂਚ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।
ਇਹ ਹਾਦਸਾ ਕੈਸਲ ਵਾਈਲਡਲੈਂਡ ਪ੍ਰੌਵਿੰਸ਼ੀਅਲ ਪਾਰਕ ‘ਚ ਫੈਰਨੀਅ ਦੇ ਦੱਖਣ-ਪੂਰਬੀ ਹਿੱਸੇ ‘ਚ ਵਾਪਰਿਆ ਸੀ,ਜਿਸ ‘ਚ ਦੋ ਜਣੇ ਲਾਪਤਾ ਹੋ ਗਏ ਸਨ।
ਇੱਕ ਜਣਾ ਨਿਕਲਣ ‘ਚ ਕਾਮਯਾਬ ਰਿਹਾ ਜਦੋਂ ਕਿ ਦੂਜੇ ਵਿਅਕਤੀ ਦੀ ਲਾਸ਼ ਅਗਲੇ ਦਿਨ ਮਿਲੀ।

Leave a Reply